Present Perfect Tense -:
ਜਿੰਨ੍ਹਾ ਵਾਕਾਂ ਵਿਚ ਕਿਰਿਆਂ ਦੇ ਵਰਤਮਾਨ ਵਿਚ ਪੂਰਾ ਹੋਣ ਦਾ ਜਾਂ ਖ਼ਤਮ ਹੋਣ ਦਾ ਪਤਾ ਚੱਲਦਾ ਹੈ, ਉਸਨੂੰ Present perfect ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
ਪਹਿਚਾਣ :- ਚੁੱਕਾ ਹੈ, ਚੁੱਕੀ ਹੈ, ਚੁੱਕੇ ਹਨ, ਚੁੱਕੀਆਂ ਹਨ, ਚੁੱਕੀ ਹਾਂ, ਚੁੱਕਾ ਹਾਂ ਆਦਿ।
Examples: –
- ਮੈ ਖਾਣਾ ਖਾ ਲਿਆ ਹੈ। I have eaten food.
- ਉਹ ਘਰ ਜਾ ਚੁੱਕਾ ਹੈ। He has reached at home.
- ਉਸਨੇ ਆਪਣਾ ਪਾਠ ਯਾਦ ਕਰ ਲਿਆ ਹੈ। He has learnt his lesson.
- ਅਸੀ ਬਜਾਰ ਪਹੁੰਚ ਚੁੱਕੇ ਹਾਂ। we have reached to the market.
- ਰਾਮ ਚਿੱਠੀ ਲਿਖ ਚੁੱਕਾ ਹੈ। Ram has written the letter.
Rules: – S + has / have + v3 +o
Has – he, she, it, any name.
Have – I, we, they, you.
Examples: –
1 .ਉਹ ਆਪਣੇ ਮਨਪਸੰਦ ਕੱਪੜੇ ਪਹਿਣ ਚੁੱਕੀ ਹੈ।
2. ਮਨੁੱਖ ਕੁਦਰਤੀ ਸੋਮਿਆਂ ਨੂੰ ਤਬਾਹ ਕਰ ਚੁੱਕਾ ਹੈ।
3. ਜਨਸੰਖਿਆ ਵਧ ਚੁੱਕੀ ਹੈ।
4. ਮੈ ਆਪਣੇ ਦੋਸਤਾ ਨਾਲ ਸਮਾਂ ਬਿਤਾ ਲਿਆ ਹੈ।
5. ਉਸਨੇ ਖਾਣਾ ਬਣਾ ਲਿਆ ਹੈ।
6. ਉਸਨੇ ਆਪਣੀ ਅਗਲੇਰੀ ਪੜ੍ਹਾਈ ਸ਼ੁਰੂ ਕਰ ਲਈ ਹੈ।
7. ਮੋਹਨ ਨੇ ਆਪਣੇ ਘਰ ਦੀ ਸਫਾਈ ਕਰ ਲਈ ਹੈ।
8. ਮੈ ਲੇਟ ਹੋ ਚੁੱਕੀ ਹਾਂ।
9. ਉਹ ਗੀਤ ਗਾ ਚੁੱਕੇ ਹਨ।
10. ਤਕਨਾਲੌਜੀ ਦਾ ਵਿਕਾਸ ਹੋ ਚੁੱਕਾ ਹੈ।
11. ਮੈ ਆਪਣੇ ਭਵਿੱਖ ਬਾਰੇ ਫ਼ਸਲਾ ਲੈ ਚੁੱਕੀ ਹਾਂ।
12. ਮੈ ਆਪਣੇ ਘਰ ਵਿਚ ਬਾਗ਼ ਬਣਾ ਲਿਆ ਹੈ।
13. ਉਹ ਟ੍ਰੈਫਿਕ ਵਿਚ ਫਸ ਚੁੱਕੇ ਹਨ।
14. ਸ਼ੋਰ ਪ੍ਰਦੂਸ਼ਣ ਵਧ ਚੁੱਕਾ ਹੈ।
15. ਲੋਕਾਂ ਦੀਆ ਮੁੱਢਲੀਆਂ ਲੋੜਾਂ ਵਧ ਚੁੱਕੀਆਂ ਹਨ।
Negative sentences: –
Rules: – S+ has / have + not + v3 + ob.
I, we, you, they = have not
He, she, it, any name = has not
Example:-
1.ਮੈ ਅਜੇ ਘਰ ਨਹੀਂ ਪਹੁੰਚਿਆਂ ਹਾਂ।
I have not reached home yet.
2.ਉਹਨਾ ਨੇ ਮੈਚ ਨਹੀਂ ਜਿੱਤਿਆਂ ਹੈ।
They have not won the match.
3.ਮੰਮੀ ਨੇ ਖਾਣਾ ਨਹੀਂ ਬਣਾਇਆਂ ਹੈ।
Mother has not cooked food.
4.ਰਾਕੇਸ਼ ਨੇ ਇਮਤਿਹਾਨ ਪਾਸ ਨਹੀਂ ਕੀਤਾ ਹੈ।
Ramesh has not passed the exam.
5.ਉਸਨੇ ਆਪਣਾ ਸਕੂਲ ਦਾ ਕੰਮ ਨਹੀਂ ਕੀਤਾ ਹੈ।
He has not completed his homework.
Practice Example:-
- ਉਸਨੇ ਨਵਾ ਘਰ ਨਹੀਂ ਖ੍ਰੀਦਿਆਂ ਹੈ।
- ਅਪਰਾਧ ਤੇ ਕਾਬੂ ਨਹੀਂ ਪਾਇਆਂ ਜਾ ਚੁੱਕਾ ਹੈ।
- ਪੁਲਿਸ ਚੋਰਾਂ ਨੂੰ ਨਹੀਂ ਫੜ ਚੁੱਕੀ ਹੈ।
- ਉਸਨੇ ਆਪਣੀ ਪੜਾਈ ਪੂਰੀ ਨਹੀਂ ਕੀਤੀ ਹੈ।
- ਹਰਮਨ ਨੇ ਤੁਹਾਡੇ ਬਾਰੇ ਆਪਣੀ ਚਿੱਠੀ ਵਿੱਚ ਕੋਈ ਜਿਕਰ ਨਹੀਂ ਕੀਤਾ ਹੈ।
- ਉਸਨੇ ਕੋਈ ਨਵਾਂ ਗੀਤ ਨਹੀਂ ਗਾਇਆ ਹੈ।
- ਉਹ ਇਸ ਤੋ ਪਹਿਲਾ ਵਿਦੇਸ਼ ਨਹੀਂ ਗਿਆ ਹੈ।
- ਉਹਨਾ ਨੇ ਹਲੇ ਤੱਕ ਨਵੀ ਫਿਲਮ ਨਹੀਂ ਦੇਖੀ ਹੈ।
- ਗੀਤਾ ਨੇ ਆਪਣੇ ਵਾਲ ਨਹੀਂ ਵਾਹੇ ਹਨ।
- ਉਸਨੇ ਨਾਸ਼ਤਾ ਨਹੀਂ ਕੀਤਾ ਹੈ।
- ਰਾਮ ਨੇ ਕੱਪੜੇ ਨਹੀਂ ਬਦਲੇ ਹਨ।
- ਉਸਨੇ ਕਿਤਾਬ ਨਹੀਂ ਪੜ੍ਹੀ ਹੈ।
- ਨਵਜੋਤ ਨੂੰ ਉਸਦਾ ਉਦੇਸ਼ ਪ੍ਰਾਪਤ ਨਹੀਂ ਹੋਇਆ।
- ਕੰਪਨੀ ਨੇ ਨਵਾ project launch ਨਹੀਂ ਕੀਤਾ ਹੈ।
- ਸਾਡੀ ਟੀਮ ਨੇ ਮੈਚ ਨਹੀਂ ਜਿੱਤਿਆਂ ਹੈ।
Interrogative Sentence:
ਜੇਕਰ ਵਾਂਕ “ਕੀ” ਤੋ ਸ਼ੁਰੂ ਹੁੰਦਾ ਹੈ ਤਾਂ ਅਸੀ ਸਭ ਤੋ ਪਹਿਲਾ Has / Have ਫਿਰ sub ਅਤੇ ਫਿਰ v3 ਤੇ ob ਲਗਾਇਆਂ ਜਾਂਦਾ ਹੈ।
Rules: – Has / Have + s + v3 + ob +?
Examples: –
1.ਕੀ ਉਸਨੇ ਖਾਣਾ ਖਾ ਲਿਆ ਹੈ?
Has he eaten food?
2.ਕੀ ਤੁਸੀ ਘਰ ਪਹੁੰਚ ਚੁੱਕੇ ਹੋ?
Have your reached home?
3.ਕੀ ਪਾਪਾ ਸੌ ਚੁੱਕੇ ਹਨ?
Has the father slept?
4.ਕੀ ਸਾਡੀ ਟੀਮ ਜਿੱਤ ਚੁੱਕੀ ਹੈ?
Has our team the won?
Practice Example:-
1.ਕੀ ਉਹ ਚਲਾ ਗਿਆ ਹੈ?
2.ਕੀ ਮੀਂਹ ਬੰਦ ਹੋ ਗਿਆ ਹੈ?
3.ਕੀ ਬਾਰਿਸ਼ ਤੇਜ਼ ਹੋ ਗਈ ਹੈ?
4.ਕੀ ਬੱਚੇ ਗਰਾਊਡ ਵਿਚ ਪਹੁੰਚ ਚੁੱਕੇ ਹਨ?
5.ਕੀ ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਦਿੱਤੀ ਹੈ?
6.ਕੀ ਪਾਪਾ ਨੇ ਮੈਨੂੰ ਬੁਲਾਇਆਂ ਹੈ?
7.ਕੀ ਰਾਜਨ ਨੇ ਰੀਤੇਸ਼ ਨੂੰ ਕੁੱਟਿਆ ਹੈ?
8.ਕੀ ਫਿਲਮ ਸ਼ੁਰੂ ਹੋ ਚੁੱਕੀ ਹੈ?
9.ਕੀ ਪਿਊਸ਼ ਫੇਲ ਹੋ ਗਿਆਂ ਹੈ?
10.ਕੀ ਉਸ ਦਾ ਰਿਜ਼ਲਟ ਨਿਕਲ ਚੁੱਕਾ ਹੈ?
11.ਕੀ ਪਿਤਾ ਜੀ ਦਿਲੀ ਪਹੁੰਚ ਗਏ ਹਨ?
12.ਕੀ ਤੁਸੀ ਪ੍ਰੀਖਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ?
13.ਕੀ ਮੰਮੀ ਨੇ ਤਹਾਨੂੰ ਡਾਟਿਆਂ ਹੈ?
WH Family Sentences: –
Rules and Examples: –
ਜੇਕਰ ਕੋਈ ਵੀ ਵਾਂਕ ਕਿਉਂ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ “ਪ੍ਰਸ਼ਨਵਾਚਕ” ਵਾਕਾ ਦੀ ਸ਼੍ਰੇਣੀ ਵਿੱਚ ਆਂਉਦੇ ਹਨ।
ਇਸ ਤਰ੍ਰਾਂ ਦੇ ਵਾਂਕਾ ਨੂੰ ਬਣਾਉਣ ਲਈ ਸਭ ਤੋ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Simple: – WH + has / have + s + v3 + ob +?
Negative: – WH + has / have + not + s + v3 + ob +?
Example:
1.ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕਿਉਂ ਮਾਰਿਆ ਹੈ?
Why has your father beaten you?
2.ਉਸਨੇ ਮੈਨੂੰ ਕਿੱਥੇ ਬੁਲਾਇਆਂ ਹੈ?
Where has he called me?
3.ਤੁਸੀ ਕਿੰਨੀਆ ਪੇਸ਼ਟਰੀਆ ਖਾਧੀਆਂ ਹਨ?
How many pastries have you eaten?
4.ਤੁਸੀ ਕੰਮ ਕਿਉ ਨਹੀਂ ਪੂਰਾ ਕੀਤਾ ਹੈ?
Why have you not completed work?
5.ਤੁਹਾਨੂੰ ਕਿਸਨੇ ਆਵਾਜ਼ ਲਗਾਈ ਹੈ?
Who has called you?
Practice Example:-
1.ਤੁਸੀ ਇਹ ਕਿਤਾਬ ਕਿੱਥੋਂ ਖ਼ਰੀਦੀ ਹੈ?
2.ਉਸਨੇ ਝੂਠ ਕਿਉ ਬੋਲਿਆਂ ਹੈ?
3.ਤੁਸੀ ਇਹ ਗਲਤੀ ਦੁਬਾਰਾਂ ਕਿਵੇਂ ਦੁਹਰਾਈ ਹੈ?
4.ਮੰਮੀ ਨੇ ਖਾਣਾ ਕਦੋ ਬਣਾਇਆਂ ਹੈ?
5.ਰਜਨੀ ਦੀ ਕਾਪੀ ਕਿਸਨੇ ਚੋਰੀ ਕੀਤੀ ਹੈ?
6.ਉਸਨੇ ਮੇਰਾ ਪੈੱਨ ਕਿਉ ਲਿਆ ਹੈ?
7.ਮੈ ਆਪਣਾ ਫੋਨ ਕਿੱਥੇ ਰੱਖ ਦਿੱਤਾ ਹੈ?
8.ਸਾਰੇ ਬੱਚਿਆਂ ਨੇ ਤਾੜੀਆਂ ਕਿਉਂ ਨਹੀ ਮਾਰੀਆਂ ਹਨ?
9.ਪੁਲਿਸ ਨੇ ਚੋਰਾਂ ਨੂੰ ਅਜੇ ਤੱਕ ਕਿਉ ਨਹੀ ਫੜਿਆ ਹੈ?
10.ਪਾਪਾ ਅੱਜ ਜਲਦੀ ਕਿਉ ਨਹੀ ਆਏ ਹਨ?
Interrogative + Negative Sentences:
ਜੋ ਵਾਕ ਪ੍ਰਸ਼ਨਵਾਚਕ ਅਤੇ ਨਾਂਹਵਾਚਕ ਦੋਂਵੇ ਹੁੰਦਾ ਹਨ। ਉਹਨਾਂ ਨੂੰ ਬਣਾਉਣ ਲਈ :-
Has / have + s + not + v3 + ob +?
ਅਸੀ = Hasn’t / haven’t + s + v3 + ob +? ਵੀ ਲਗਾਂ ਸਕਦਾ ਹਾਂ।
Examples: –
1.ਕੀ ਮੰਮੀ ਘਰ ਨਹੀ ਪਹੁੰਚੇ ਹਨ?
Has the mother not reached home?
2.ਕੀ ਡਾਕਟਰ ਨੇ ਰੋਗੀ ਨੂੰ ਚੈੱਕ ਨਹੀ ਕੀਤਾ ਹੈ?
Hasn’t the doctor checked the patient?
3.ਕੀ ਉਸਨੇ ਕੁਝ ਨਹੀ ਖ੍ਰੀਦਿਆ ਹੈ?
Hasn’t she bought something?
4.ਕੀ ਉਸਨੇ ਆਪਣਾ ਪਾਠ ਯਾਦ ਨਹੀ ਕੀਤਾ ਹੈ?
Hasn’t he learned his lesson?
5.ਕੀ ਉਸਨੇ ਤੁਹਾਨੂੰ ਸੱਦਾ ਨਹੀ ਦਿੱਤਾ ਹੈ?
Hasn’t she invited you?
Practice Example:-
1.ਕੀ ਤੁਸੀ ਇਸ ਤੋ ਪਹਿਲਾ ਇਹ ਫਿਲ਼ਮ ਨਹੀਂ ਦੇਖੀ ਹੈ?
2.ਕੀ ਉਸਨੇ ਆਪਣਾ ਸਕੂਲ ਦਾ ਕੰਮ ਨਹੀਂ ਕੀਤਾ ਹੈ?
3.ਕੀ ਤੁਸੀ ਇੱਕਠੇ ਫੋਟੋ ਨਹੀਂ ਖਿੱਚੀਆਂ ਹਨ?
4.ਕੀ ਤੁਸੀ ਹੋਟਲ ਜਾ ਕੇ ਕੁਝ ਨਹੀਂ ਖਾਧਾ ਹੈ?
5.ਕੀ ਉਸਨੇ ਹਲੇ ਵੀ ਉਹਨਾ ਨੂੰ ਸੱਦਾ ਨਹੀਂ ਦਿੱਤਾ ਹੈ?
6.ਕੀ ਉਹਨਾ ਵਿਆਹ ਲਈ ਖਰੀਦੋ ਫਰੱਖਤ ਨਹੀਂ ਕੀਤੀ ਹੈ?
7.ਕੀ ਉਹ ਅੱਜ ਤੱਕ ਪ੍ਰੀਖਿਆ ਵਿਚ ਨਹੀਂਬੈਠੀ?
8.ਕੀ ਉਸਨੇ ਕਾਰ ਨਹੀਂ ਚਲਾਈ ਹੈ?
9.ਕੀ ਉਸਨੂੰ ਮਾਫ਼ ਨਹੀਂ ਕੀਤਾ ਹੈ?
10.ਕੀ ਉਹਨਾ ਤੁਹਾਡੀ ਮਦਦ ਨਹੀਂ ਕੀਤੀ ਹੈ?
11.ਕੀ ਉਹਨਾ ਨੇ ਭਾਸ਼ਣ ਨਹੀੰ ਦਿੱਤਾ ਹੈ?
12.ਕੀ ਉਹਨਾ ਨੇ ਤੁਹਾਨੂੰ ਪਛਾਣਿਆ ਹੈ?
13.ਕੀ ਉਸਨੇ ਤੁਹਾਡੇ ਵੱਲ ਨਹੀੰਂ ਦੇਖਿਆ ਹੈ?
14.ਕੀ ਤੁਸੀ ਉਸ ਸਫ਼ਰ ਦਾ ਆਨੰਦ ਨਹੀਂ ਮਾਣਿਆ ਹੈ?
15.ਕੀ ਉਹਨਾ ਨੇ ਕਦੇ ਰੇਲਗੱਡੀ ਵਿਚ ਸਫ਼ਰ ਨਹੀਂ ਕੀਤਾ ਹੈ?