Past Perfect Continuous Tense: –
ਜਿੰਨਾਂ ਵਾਕਾਂ ਵਿੱਚ ਕਿਰਿਆ (verb) ਬੀਤੇ ਸਮੇਂ ਵਿੱਚ ਸ਼ੁਰੂ ਹੋ ਕੇ ਬੀਤੇ ਸਮੇਂ ਵਿੱਚ ਹੀ ਖ਼ਤਮ ਹੋ ਚੁੱਕੀ ਹੋਵੇ ਭਾਵ ਕਿਰਿਆਂ ਦੇ ਸ਼ੁਰੂ ਹੋਣ ਦੀ ਸਮਾਂ ਵੀ ਦਿੱਤਾ ਹੋਵੇ।
ਪਹਿਚਾਣ: ਵਾਕਾਂ ਦੇ ਅੰਤ ਵਿੱਚ ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੀਆਂ ਸਨ, ਲੱਗਾ ਹੁੰਦਾ ਹੈ।
Rules: – S+ had+ been+ v1+ ing+ since/ for+ ob
ਸਾਰੇ subjects ਦੇ ਨਾਲ had (helping verb) ਲਗਾਇਆਂ ਜਾਦਾਂ ਹੈ।
Examples: –
1. ਲੜਕੀਆਂ ਸਵੇਰ ਤੋਂ ਗੱਲਾਂ ਕਰ ਰਹੀਆਂ ਸਨ।
The girls had been talking since morning.
2. ਤੁਸੀਂ ਕਈ ਮਹੀਨਿਆਂ ਤੋਂ ਕਸਰਤ ਕਰ ਰਹੇ ਸੀ।
You had been exercising for many months.
3. ਉਹ ਚਾਰ ਸਾਲਾਂ ਤੋਂ ਵਪਾਰ ਕਰ ਰਿਹਾ ਸੀ।
He had been dealing in business for four months.
4. ਸਿਪਾਹੀ ਰਾਤ 12 ਵਜੇ ਤੋਂ ਗਸ਼ਤ ਲਗਾ ਰਹੇ ਸੀ।
The constables had been patrolling since 12:o’ clock midnight.
5. ਜਾਹਨਵੀ ਅੱਧੇ ਘੰਟੇ ਤੋਂ ਆਪਣੇ ਖਿਡੌਣਿਆਂ ਨਾਲ ਖੇਡ ਰਹੀ ਸੀ।
Jahanvi had been playing with her toys for half an hour.
Practice Examples: –
- ਅਸੀਂ ਤਿੰਨ ਮਹੀਨਿਆਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੇ ਸੀ।
- ਵਿਦਿਆਰਥੀ ਚਾਰ ਦਿਨਾਂ ਤੋਂ ਪ੍ਰਦਸ਼ਨ ਕਰ ਰਹੇ ਸੀ।
- ਮੇਰੇ ਮਾਤਾ ਜੀ ਪਿਛਲੇ ਇੱਕ ਘੰਟੇ ਤੋਂ ਖਾਣਾ ਬਣਾ ਰਹੀ ਸੀ।
- ਉਹ ਪਿਛਲੇ ਇੱਕ ਸਾਲ ਤੋਂ ਪ੍ਰਤੀਯੋਗੀ ਪ੍ਰੀਖਿਆਂ ਦੀ ਤਿਆਰੀ ਕਰ ਰਹੀ ਸੀ।
- ਰਾਘਵ ਦੋ ਦਿਨਾਂ ਤੋਂ ਮੇਰੇ ਭਰਾ ਨਾਲ ਖੇਡ ਰਿਹਾ ਸੀ।
- ਮੇਰੇ ਪਾਪਾ 1990 ਤੋਂ ਬਿਜਲੀ ਵਿਭਾਗ ਵਿੱਚ ਕੰਮ ਕਰ ਰਹੇ ਸੀ।
- ਮੈਂ ਕਈ ਦਿਨਾਂ ਤੋਂ ਤੁਹਾਡੇ ਬਾਰੇ ਸੋਚ ਰਿਹਾ ਸੀ।
- ਉਸਦਾ ਦੋਸਤ ਕਈ ਮਹੀਨਿਆਂ ਤੋਂ ਉਸਦੀ ਬੁਰਾਈ ਕਰ ਰਿਹਾ ਸੀ।
- ਅਸੀਂ ਸਵੇਰ ਤੋਂ ਬੱਸ ਦਾ ਇੰਤਜ਼ਾਰ ਕਰ ਰਹੇ ਸੀ।
- ਉਹ ਮੁੰਡੇ ਕਈ ਦਿਨਾਂ ਤੋਂ ਸਾਡਾ ਪਿੱਛਾ ਕਰ ਰਹੇ ਸੀ।
Negative Sentences: –
ਨਾਂਹਵਾਚਕ ਵਾਕਾਂ ਨੂੰ ਲਿਖਣ ਲਈ ਸਭ ਤੋਂ ਪਹਿਲਾਂ Subject ਫਿਰ had ਫਿਰ not ਤੇ ਫਿਰ been ਅਤੇ ਇਸ ਤੋਂ ਬਾਅਦ since/ for ਤੇ ਅੰਤ ਵਿੱਚ object ਲੱਗਦਾ ਹੈ।
Rules: – S + had + not + been + v1 + ing + since/ for + ob
Examples: –
1. ਇੱਥੇ ਆਉਣ ਤੋਂ ਪਹਿਲਾਂ ਮੈਂ ਪੜਾਈ ਨਹੀਂ ਕਰ ਰਿਹਾ ਸੀ।
I had not been studying before I came here.
2. ਪਰਮਿੰਦਰ ਕਈ ਦਿਨਾਂ ਤੋਂ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ।
Parminder had not been talking to him for many days.
3. ਸਵੇਰ ਤੋਂ ਤੇਜ਼ ਹਵਾ ਚੱਲ ਰਹੀ ਸੀ।
Strong wind hadn’t been blowing since morning.
4. ਅਸੀਂ ਦੋ ਘੰਟਿਆਂ ਤੋਂ ਕੋਈ ਫ਼ਿਲਮ ਨਹੀਂ ਦੇਖ ਰਹੇ ਸੀ।
We had not been watching any movie for two hours.
5. ਪੱਲਵੀ ਅੱਧੇ ਘੰਟੇ ਤੋਂ ਨਹੀਂ ਸੌਂ ਰਹੀ ਸੀ।
Pallavi hadn’t been sleeping for half an hour.
Practice Examples: –
- ਪਿਛਲੇ ਇੱਕ ਹਫ਼ਤੇ ਤੋਂ ਇਸ ਘਰ ਵਿੱਚ ਅਵਾਜਾਂ ਨਹੀਂ ਆ ਰਹੀਆਂ ਸਨ।
- ਕਈ ਸਾਲਾਂ ਤੋਂ ਉਸ ਪਿੰਡ ਵਿੱਚ ਬਾਰਿਸ਼ ਨਹੀਂ ਹੋ ਰਹੀ ਸੀ।
- ਗਾਵਾਂ ਦੁਪਹਿਰ ਤੋਂ ਘਾਹ ਨਹੀਂ ਚਰ ਰਹੀਆਂ ਸਨ।
- ਪੁਲਿਸ ਇੱਕ ਮਹੀਨੇ ਤੋਂ ਚੋਰਾਂ ਦੀ ਭਾਲ ਕਰ ਰਹੀ ਸੀ।
- ਅਜਨਬੀ ਦੋ ਦਿਨਾਂ ਤੋਂ ਉਸਦਾ ਪਿੱਛਾ ਨਹੀਂ ਕਰ ਰਿਹਾ ਸੀ।
- ਰਜਨੀ 15 ਦਿਨਾਂ ਤੋਂ ਸਕੂਲ ਦਾ ਕੰਮ ਨਹੀਂ ਕਰ ਰਹੀ ਸੀ।
- ਅਧਿਆਪਕ ਦੋਂ ਦਿਨਾਂ ਤੋਂ ਸਕੂਲ ਦੀਆਂ ਕਾਪੀਆਂ ਚੈੱਕ ਨਹੀਂ ਕਰ ਰਹੇ ਸਨ।
- ਫੌਜ ਇੱਕ ਘੰਟੇ ਤੋਂ ਅੱਤਵਾਦੀਆਂ ਨਾਲ ਮੁਕਾਬਲਾ ਨਹੀਂ ਕਰ ਰਹੀ ਸੀ।
- ਬੱਚੇ ਸਵੇਰ ਤੋਂ ਪੜ ਰਹੇ ਸਨ।
- ਮੈਂ ਕਈ ਦਿਨਾਂ ਤੋਂ ਦਫ਼ਤਰ ਨਹੀਂ ਜਾ ਰਿਹਾ ਸੀ।
Interrogative Sentences: –
ਪ੍ਰਸ਼ਨਵਾਚਕ ਵਾਕਾਂ ਲਈ ” had” ਨੂੰ Subject ਤੋਂ ਪਹਿਲਾਂ ਲਗਾਇਆਂ ਜਾਦਾਂ ਹੈ।
Rules: – Had + S+ been + v1 + ing + since/ for + ob+?
Examples: –
1. ਕੀ ਉਹ ਸਵੇਰ ਤੋਂ ਕੇਕ ਬਣਾ ਰਹੀ ਸੀ?
Had she been baking cake since morning?
2. ਕੀ ਅੱਧੇ ਘੰਟੇ ਤੋਂ ਘੰਟੀ ਵੱਜ ਰਹੀ ਸੀ?
Had the bell ringing for half an hour?
3. ਕੀ ਰਾਜੀਵ ਦੋਂ ਮਹੀਨਿਆਂ ਤੋਂ ਨਾਵਲ ਲਿਖ ਰਿਹਾ ਸੀ?
Had Rajeev been writing Novel for two months?
4. ਕੀ ਸੁਮਿਤ ਸਰ ਅਕਤੂਬਰ 2022 ਤੋਂ ਪੜਾ ਰਹੇ ਸੀ?
Had sir Sumeet been teaching since October 2022?
5. ਕੀ ਰਜਤ ਦੋ ਦਿਨਾਂ ਤੋਂ ਆਪਣਾ ਸਾਰਾ ਕੰਮ ਖੁਦ ਕਰ ਰਿਹਾ ਸੀ?
Had Rajat been doing his work by his own for two days?
Practice Examples: –
- ਕੀ ਵਿਦਿਆਰਥੀ 10 ਦਿਨਾਂ ਤੋਂ ਗਣਤੰਤਰ ਦਿਵਸ ਦੀ ਤਿਆਰੀ ਕਰ ਰਹੇ ਸੀ?
- ਕੀ ਉਹ ਇੱਕ ਮਹੀਨੇ ਤੋਂ ਅੰਗਰੇਜ਼ੀ ਸਿੱਖ ਰਿਹਾ ਸੀ?
- ਕੀ ਕਿਸਾਨ ਦੋਂ ਦਿਨਾਂ ਫ਼ਸਲਾਂ ਕੱਟ ਰਹੇ ਸੀ?
- ਕੀ ਰਾਜਨ ਇੱਕ ਘੰਟੇ ਤੋਂ ਫੋਨ ਦੇਖ ਰਿਹਾ ਸੀ?
- ਕੀ ਨਿਧੀ ਦੋ ਘੰਟਿਆਂ ਤੋਂ ਫ਼ਿਲਮ ਦੇਖ ਰਹੀ ਸੀ?
- ਕੀ ਉਹ ਕੱਲ ਸ਼ਾਮ ਤੋਂ ਤੁਹਾਨੂੰ ਵਾਰ – ਵਾਰ ਮੈਸਜ ਕਰ ਰਹੇ ਸੀ?
- ਕੀ ਬੱਚੇ ਸਵੇਰ ਤੋਂ ਮੈਦਾਨ ਵਿੱਚ ਖੇਡ ਰਹੇ ਸੀ?
- ਕੀ ਉਹ ਤੁਹਾਨੂੰ ਦੋ ਦਿਨਾਂ ਤੋਂ ਧਮਕੀਆਂ ਦੇ ਰਿਹਾ ਸੀ?
- ਕੀ ਮਛਵਾਰੇ ਸਵੇਰ ਤੋਂ ਮੱਛੀਆਂ ਫੜ ਰਹੇ ਸੀ?
W.H Family Sentences: –
ਜੇਕਰ ਕੋਈ ਵੀ ਵਾਂਕ ਕਿਉਂ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ “ਪ੍ਰਸ਼ਨਵਾਚਕ” ਵਾਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Rules: – WH + had + S + been + v1 +ing + since/ for + ob +?
negative: – WH+ had + S + not + been + v1+ing + since/ for + ob+?
Examples: –
1. ਉਹ ਇੰਨੇ ਦਿਨਾਂ ਤੋਂ ਕਿੱਥੇ ਰਹਿ ਰਿਹਾ ਸੀ?
Where had he been staying for these many days?
2. ਤੁਸੀਂ ਦੋ ਮਹੀਨਿਆਂ ਤੋਂ ਕੀ ਸਿੱਖ ਰਹੇ ਸੀ?
What had you been learning for two months?
3. ਉਹ ਅੱਧੇ ਘੰਟੇ ਤੋਂ ਕਿਸਦਾ ਇੰਤਜ਼ਾਰ ਕਰ ਰਹੇ ਸੀ?
Whom had they been waiting for half an hour?
4. ਉਹ ਸਵੇਰ ਤੋਂ ਕੀ ਕਰ ਰਹੀ ਸੀ?
What had she been doing since morning?
5. ਤੁਹਾਡਾ ਭਰਾ ਦਸੰਬਰ ਤੋਂ ਕਿੱਥੇ ਟਿਊਸ਼ਨ ਪੜ ਰਿਹਾ ਸੀ?
Where had your brother been taking tuition classes since December?
Practice Examples: –
1. ਇਹ ਜਹਾਜ਼ ਇੱਕ ਘੰਟੇ ਤੋਂ ਇਸ ਸ਼ਹਿਰ ਉਪਰ ਕਿਉਂ ਉੱਡ ਰਿਹਾ ਸੀ?
2. ਰਾਧਿਕਾ ਇੰਨੇ ਸਾਲਾਂ ਤੋਂ ਇਸ ਮਕਾਨ ਵਿੱਚ ਕਿਉਂ ਨਹੀਂ ਰਹਿ ਰਹੀ ਸੀ?
3. ਰਾਘਵ ਬਚਪਨ ਤੋਂ ਹੀ ਸਖ਼ਤ ਮਿਹਨਤ ਕਿਉ਼ ਨਹੀਂ ਕਰ ਰਿਹਾ ਸੀ?
4. ਮੋਨਿਕਾ ਇੱਕ ਹਫ਼ਤੇ ਤੋਂ ਘਰ ਕਿਉਂ ਨਹੀਂ ਜਾ ਰਹੀ ਸੀਂ?
5. ਇੰਨੇ ਸਾਲਾਂ ਤੋਂ ਦੋਹੇ ਗਰੁੱਪ ਕਿਉਂ ਲੜ ਰਹੇ ਸੀ?
Interrogative + Negative Sentences: –
Rules: – Had + S + not + been + v1 + ing + since/ for +ob+?
Examples: –
1. ਕੀ ਕਰਨ ਸਵੇਰ ਤੋਂ ਨਹੀਂ ਪੜ ਰਿਹਾ ਸੀ?
Hadn’t Karan been studying since morning?
2. ਕੀ ਕਿਸਾਨ ਦੋ ਦਿਨਾਂ ਤੋਂ ਫਸਲਾਂ ਨਹੀਂ ਕੱਟ ਰਹੇ ਸੀ?
Hadn’t farmers been cutting crops for two days?
3. ਕੀ ਬੱਚੇ ਇੱਕ ਘੰਟੇ ਤੋਂ ਨਹੀਂ ਨਹਾ ਰਹੇ ਸੀ?
Hadn’t the children been bathing for an hour?
4. ਕੀ ਉਹ ਕਈ ਦਿਨਾਂ ਤੋਂ ਦਫ਼ਤਰ ਦੇ ਚੱਕਰ ਨਹੀਂ ਕੱਢ ਰਿਹਾ ਸੀ?
Hadn’t he been vising office for many days?
5. ਕੀ ਤੁਸੀਂ ਇੱਕ ਘੰਟੇ ਤੋਂ ਗੇਮ ਨਹੀਂ ਖੇਡ ਰਹੇ ਸੀ?
Hadn’t you been playing game for an hour?
Practice Examples: –
- ਕੀ ਤੁਸੀਂ ਇੱਕ ਸਾਲ ਤੋਂ ਇਹ ਕੰਮ ਨਹੀਂ ਕਰ ਰਹੇ ਸੀ?
- ਕੀ ਮੋਨਿਕਾ ਵੀਰਵਾਰ ਤੋਂ ਸਕੂਲ ਨਹੀਂ ਜਾ ਰਹੀ ਸੀ?
- ਕੀ ਤੁਸੀਂ 2022 ਤੋਂ ਪ੍ਰੀਖਿਆਂ ਦੀ ਤਿਆਰੀ ਨਹੀਂ ਕਰ ਰਹੇ ਸੀ?
- ਕੀ ਤੁਸੀਂ ਬਚਪਨ ਤੋਂ ਝੂਠ ਨਹੀਂ ਬੋਲ ਰਹੇ ਸੀ?
- ਤੁਹਾਡਾ ਦੋਸਤ ਚਾਰ ਦਿਨਾਂ ਤੋਂ ਮੇਰੇ ਘਰ ਕਿਉਂ ਨਹੀਂ ਆ ਰਿਹਾ ਸੀ?
- ਕੀ ਮੈਂ ਸਵੇਰ ਤੋਂ ਨਹੀਂ ਪੜ ਰਿਹਾ ਸੀ?
- ਕੀ ਅੰਜਲੀ ਇੱਕ ਘੰਟੇ ਤੋਂ ਗਾਣਾ ਨਹੀਂ ਗਾ ਰਹੀ ਸੀ?
- ਕੀ ਉਹ ਲੋਕ 5 ਵਜੇ ਤੋਂ ਅਭਿਆਸ ਨਹੀਂ ਕਰ ਰਹੇ ਸੀ?
- ਉਹ ਦੋ ਸਾਲਾਂ ਤੋਂ ਤੁਹਾਡੀ ਮਦਦ ਨਹੀਂ ਕਰ ਰਿਹਾ ਸੀ?