The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

PAST INDEFINITE TENSE (ਪੰਜਾਬੀ)

Past Indefinite Tense: –

ਜਦੋਂ ਕਿਸੇ ਕੰਮ ਦੇ ਬੀਤੇ ਜਾਂ ਲੰਘੇ ਹੋਏ ਸਮੇਂ ਵਿੱਚ ਹੋਣ ਦਾ ਪਤਾ ਲੱਗੇ ਤਾਂ ਉਹ Simple past tense  ਕਹਾਉਂਦਾ ਹੈ।

ਪਹਿਚਾਣ :

ਇਸ ਤਰ੍ਰਾਂ ਦੇ ਵਾਕਾਂ ਦੇ ਅੰਤ ਵਿੱਚ ਆ ਸੀ, ਏ ਸੀ, ਈ ਸੀ, ਏ ਸਨ, ਈਆਂ ਸਨ ਦੀ ਅਵਾਜ਼  ਆਉਦੀਂ ਹੈ। ਸਾਰੇ ਹੀ Subject ਨਾਲ  Same ਹੀ Rule use ਕੀਤਾ ਜਾਂਦਾ ਹੈ। ਇਸ ਤਰ੍ਰਾਂ Confusion ਦੀ ਕੋਈ ਸੰਭਾਵਨਾ ਨਹੀ ਹੋਣੀ ਚਾਹੀਦੀ 

Rules For Affirmative: –

Rules:   S + V2 + Ob 

Example: –

1.ਅਸੀਂ ਫ਼ਿਲਮ ਦੇਖੀ।

We watched a movie.

2.ਪੁਲਿਸ ਨੇ ਚੋਰ ਨੂੰ ਫੜਿਆਂ।

The police caught the thief.

3.ਉਹਨਾਂ ਨੇ ਪਟਾਕੇ ਖ਼ਰੀਦੇ।

They bought crackers.

4.ਉਸਨੇ ਮੈਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ।

He gave me a birthday gift / present.

5.ਤੁਸੀਂ ਮੈਨੂੰ ਝੂਠ ਬੋਲਿਆ।

You told a lie to me.

Practice Examples: –
  1. ਕੁੜੀਆਂ ਨੇ ਗੀਤ ਗਾਏ।
  2. ਬਹੁਤ ਤੇਜ਼ ਬਾਰਿਸ਼ ਹੋਈ।
  3. ਕਿਸਾਨਾਂ ਨੇ ਫਸਲਾਂ ਕੱਟ ਲਈਆਂ।
  4. ਮੈਂ ਸਕੂਲ ਪਹੁੰਚਿਆਂ।
  5. ਪ੍ਰਧਾਨਮੰਤਰੀ ਨੇ ਭਾਸ਼ਣ ਦਿੱਤਾ।
  6. ਬਹੁਤ ਸਾਰੀਆਂ ਕੁੜੀਆਂ ਸਕੂਲ ਨਹੀਂ ਗਈਆਂ।
  7. ਉਸ ਨੇ ਖਾਣਾ ਬਣਾਇਆ।
  8. ਮੈਂ ਸਾਰਾ ਕੰਮ ਖ਼ਤਮ ਕੀਤਾ।
  9. ਅਸੀਂ ਉਹਨਾਂ ਦੇ ਘਰ ਗਏ।
  10. ਬੱਚਿਆਂ ਨੇ ਪਟਾਕੇ ਚਲਾਏ।
  11. ਅਧਿਆਪਕ ਨੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ।
  12. ਉਸਨੇ ਆਪਣਾ ਇਮਤਿਹਾਨ ਵਧੀਆ ਨੰਬਰਾਂ ਨਾਲ ਪਾਸ ਕੀਤਾ।
  13. ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ।
  14. ਸੁੰਦਰ ਨੇ ਮੇਰਾ ਮਜ਼ਾਕ ਉਡਾਇਆਂ।
  15. ਕੁ੍ੱਤਾ ਬਹੁਤ ਉੱਚੀ ਭੌਂਕਿਆਂ।
Rules For Negative Sentences: –

ਜਿਹੜੇ ਵਾਕਾਂ ਵਿੱਚ ਨਾਂਹਵਾਚਕ ਭਾਵ ਵੀ ਹੋਵੇ ਤਾਂ ਉਹਨਾਂ ਨੂੰ ਬਣਾਉਣ ਲਈ ਅਸੀ ਹੇਠ ਲਿਖੇ ਫਾਰਮੂਲੇ ਦੀ ਵਰਤੋਂ ਕਰਦੇ ਹਾਂ।

Rules:

S + did + not + v1 + ob

Past Indefinite ਦੇ ਵਾਕਾਂ ਵਿੱਚ ਨਾਂਹਵਾਚਕ ਵਾਂਕ ਲਿਖਣ ਲਈ – S ਤੋਂ ਬਾਅਦ did helping verb ਦੇ ਤੌਰ ਤੇ ਲਗਾਇਆਂ ਜਾਂਦਾ ਹੈ, ਤੇ (did) do  ਦੀ v2 ਹੋਣ ਕਰਕੇ ਵਾਂਕ ਵਿੱਚ Main verb  ਪਹਿਲੀ ਲਗਾਂਈ ਜਾਂਦੀ ਹੈ। ਜ਼ਿਆਦਾ  learners ਲਿਖਣ ਤੇ ਬੋਲਣ ਸਮੇਂ  ਦੇ ਵਾਕਾਂ ਵਿੱਚ  ਲਗਾਉਣ ਤੋਂ ਬਾਅਦ  ਲਗਾਉਣ ਦੀ ਗਲਤੀ ਕਰਦੇ ਹਨ, ਜੋ ਕਿ ਗਲਤ ਹੈ।

 Example: –

1.ਉਸਨੇ ਕੋਈ ਕੰਮ ਨਹੀਂ ਕੀਤਾ।

He didn’t do any work. 

2.ਅਸੀਂ ਖਾਣਾ ਨਹੀਂ ਬਣਾਇਆ।

We did not cooked food.

3.ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ।

The teacher didn’t punish the students.

4.ਮੇਰੇ ਭਰਾ ਨੇ ਝੂਠ ਨਹੀਂ ਬੋਲਿਆਂ।

My brother didn’t tell a lie.

5.ਤੁਸੀਂ ਕੱਲ ਨਹੀਂ ਆਏ।

You didn’t come yesterday.

Practice Examples: –
  1. ਅਸੀਂ ਇਮਤਿਹਾਨ ਨਹੀਂ ਦਿੱਤੇ।
  2. ਉਹ ਮੇਰੇ ਘਰ ਨਹੀਂ ਆਇਆਂ।
  3. ਮੈਂ ਸਮੇਂ ਸਿਰ ਨਹੀਂ ਪਹੁੰਚਿਆਂ।
  4. ਕੱਲ ਵਰਖਾ ਨਹੀਂ ਹੋਈ।
  5. ਤੁਸੀਂ ਕੋਈ ਕੰਮ ਪੂਰਾ ਨਹੀਂ ਕੀਤਾ।
  6. ਕਿਸਾਨਾਂ ਨੇ ਫਸਲਾਂ ਨਹੀਂ ਬੀਜੀਆਂ।
  7. ਬੱਚਿਆਂ ਨੇ ਕਲਾਸ ਵਿੱਚ ਰੌਲਾ ਨਹੀਂ ਪਾਇਆਂ।
  8. ਉਹ ਘੁੰਮਣ ਨਹੀਂ ਗਏ।
  9. ਸ਼ਾਮ ਨੇ ਨਵੀਂ ਗੱਡੀ ਨਹੀਂ ਖਰੀਦੀ।
  10. ਰਾਧਿਕਾ ਨੇ ਆਪਣਾ ਸਕੂਲ ਦਾ ਕੰਮ ਪੂਰਾ ਨਹੀਂ ਕੀਤਾ।
Interrogative Sentences: – 

ਜਿੰਨਾ ਵਾਕਾਂ ਵਿੱਚ ਕੋਈ ਪ੍ਰਸ਼ਨ ਜਾਂ ਕੁਝ ਪੁੱਛਿਆਂ ਗਿਆਂ ਹੋਵੇ , ਉਹ ਵਾਂਕ Interrogative Sentences ਕਹਾਉਦੇਂ ਹਨ। 

Rules: – 

Did + s + v1 + ob +?

Examples:

1. ਕੀ ਤੁਸੀਂ ਖਾਣਾ ਖਾਧਾ ?

Did you have food?

2. ਕੀ ਉਸਨੇ ਝੂਠ ਬੋਲਿਆ?

Did you tell a lie?

3. ਕੀ ਅਸੀਂ ਉਸਦੀ ਮਦਦ ਨਹੀਂ ਕੀਤੀ?

Did we help him?

4. ਕੀ ਉਹ ਤੁਹਾਡੇ ਘਰ ਆਇਆਂ?

Did you come to your home?

5. ਕੀ ਤੁਸੀਂ ਇਮਤਿਹਾਨ ਪਾਸ ਕੀਤਾ?

Did you pass your exam?

Practice Examples: –
  1. ਕੀ ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਦਿੱਤੀ?
  2. ਕੀ ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ?
  3. ਕੀ ਰੋਗੀ ਨੇ  ਦਵਾਈ ਲਈ?
  4. ਕੀ ਰਾਧਾ ਨੇ ਗੀਤ ਗਾਇਆਂ?
  5. ਕੀ ਰਾਕੇਸ਼ ਅੱਜ ਦਫ਼ਤਰ ਗਿਆ?
  6. ਕੀ ਮੰਮੀ ਨੇ ਖਾਣਾ ਬਣਾਇਆ?
  7. ਕੀ ਪਾਪਾ ਅੱਜ ਜਲਦੀ ਘਰ ਪਹੁੰਚੇ?
  8. ਕੀ ਉਸਨੇ ਗੱਡੀ ਵਿੱਚ ਤੇਲ ਭਰਵਾਇਆਂ?
  9. ਕੀ ਚੋਰਾਂ ਨੇ ਤੁਹਾਡੇ ਦੋਸਤ ਦੇ ਘਰ ਵੀ ਚੋਰੀ ਕੀਤੀ?
  10. ਕੀ ਕੁੜੀਆਂ ਨੇ ਦੀਵਾਲੀ ਤੇ ਘਰ ਵਿੱਚ ਰੰਗੋਲੀ ਬਣਾਈ?
  11. ਕੀ ਸਕੂਲ ਆਪਣੇ ਪਹਿਲੇ ਸਮੇਂ ਤੇ ਸ਼ੂਰੂ ਹੋਇਆ?
WH Family Sentences: – 
Rules and Examples: –

ਜੇਕਰ ਕੋਈ ਵੀ ਵਾਂਕ  ਕਿਉ,  ਕਿੱਥੇ,  ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ  “ਪ੍ਰਸ਼ਨਵਾਚਕ” ਵਾਕਾਂ ਦੀ ਸ਼੍ਰੇਣੀ ਵਿੱਚ ਆਂਉਦੇ ਹਨ।

ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ  WH Family words  ਅਤੇ ਬਾਕੀ Interrogative  ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।

Rules: – WH + did + S + v1 + ob +?

Examples: –

1.ਤੁਸੀਂ ਬਜ਼ਾਰ ਕਦੋਂ ਗਏ?

When did you go to the market?

2.ਉਸਨੇ ਮੈਨੂੰ ਕਿਉਂ ਫੋਨ ਕੀਤਾ?

Why did he call me?

3.ਉਹ ਕਿਹੜੇ ਸਕੂਲ ਪੜਿਆ?

Which school did he study?

4. ਰਾਕੇਸ਼ ਕਿੱਥੇ ਗਿਆ?

Where did Rakesh go?

5.ਮੈਂ ਕਿਸ ਨਾਲ ਗੱਲ ਕੀਤੀ?

Whom did I talk?

Practice Examples: –
  1. ਅਧਿਆਪਕ ਨੇ ਕਲਾਸ ਕਦੋਂ ਸ਼ੁਰੂ ਕੀਤੀ?
  2. ਤੁਸੀਂ ਵਿਆਹ ਤੇ ਕਿਹੜੀ ਡਰੈਸ ਪਾਈ?
  3. ਤੁਹਾਡਾ ਕੰਮ ਕਿਸਨੇ ਪੂਰਾ ਕੀਤਾ?
  4. ਮੰਮੀ ਘਰ ਕਦੋਂ ਆਏ?
  5. ਉਸਨੇ ਸਕੂਲ ਦਾ ਕੰਮ ਕਦੋਂ ਪੂਰਾ ਕੀਤਾ?
  6. ਬਾਂਦਰ ਦਰੱਖਤ ਤੇ ਕਦੋਂ ਚੜਿਆ?
  7. ਉਸਨੇ ਕੀ ਕੀਤਾ?
  8. ਮਾਨਵ ਨੇ ਕਿਹੜੀ ਫ਼ਿਲਮ ਦੇਖੀ?
  9. ਤੁਸੀਂ ਗੱਡੀ ਕਿੱਥੇ ਪਾਰਕ ਕੀਤੀ?
  10. ਮੀਂਹ ਕਦੋਂ ਬੰਦ ਹੋਇਆਂ?
Interrogative + Negative: – 

ਜਦੋਂ ਵਾਂਕ ਨਾਂਹਵਾਚਕ ਤੇ ਪ੍ਰਸ਼ਨਵਾਚਕ ਦੋਵੇਂ ਹੋਵੇ ਤਾਂ ਅਸੀ ਹੇਠ ਲਿਖਿਆਂ ਤਰੀਕਾ ਵਰਤਦੇ ਹਾਂ।

Rule: –   Did + s + not + v1 + ob +?

ਅਸੀਂ  did+ not   ਜਾਂ   didn’t   ਵੀ ਲਗਾ ਸਕਦੇ ਹਾਂ।

Examples: –

1.ਕੀ ਉਹ ਅੱਜ ਘਰ ਨਹੀਂ ਗਿਆ?

Did he not go home today?

2.ਕੀ ਤੁਸੀਂ ਚਾਹ ਨਹੀਂ ਪੀਤੀ?

Didn’t you take tea?

3. ਕੀ ਰਾਮ ਆਪਣੇ ਭਰਾ ਸ਼ਾਮ ਨੂੰ ਨਹੀਂ ਮਿਲਿਆ?

Didn’t Ram meet his brother Sham? 

4. ਕੀ ਰਾਜਨ ਕੱਲ ਦਿੱਲੀ ਨਹੀਂ ਗਿਆ?

Didn’t Rajan go to Delhi yesterday?

Practice Examples: –
  1. ਕੀ ਉਹ ਸਮੇਂ ਤੇ ਘਰ ਨਹੀਂ ਪਹੁੰਚਿਆ?
  2. ਕੀ ਉਸਨੇ ਕੁੱਤੇ ਨੂੰ ਖਾਣਾ ਨਹੀਂ ਖੁਆਇਆ?
  3. ਕੀ ਤੁਸੀਂ ਮੇਰੀ ਅਵਾਜ਼ ਨਹੀਂ ਸੁਣੀ?
  4. ਕੀ ਪਾਪਾ ਸ਼ਬਜੀ ਖਰੀਦ ਕੇ ਨਹੀਂ ਲਿਆਏ?
  5. ਕੀ ਰਿਤਿਕ ਨੇ ਤੁਹਾਡੇ ਪੈਸੇ ਵਾਪਸ ਨਹੀਂ ਕੀਤੇ?
  6. ਰਾਘਵ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ?
  7. ਕੀ ਡੇਜ਼ੀ ਅੱਜ ਘੁੰਮਣ ਨਹੀਂ ਗਈ?
  8. ਕੀ ਤੁਹਾਡੇ ਭਰਾ ਨੇ ਨਵੀਂ ਬਾਈਕ ਨਹੀਂ ਖਰੀਦੀ?
error: Content is protected !!
Scroll to Top