The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

PRESENT PERFECT CONTINUOUS (ਪੰਜਾਬੀ)

Present Perfect Continuous: – 

ਜਦੋ ਕੋਈ ਕੰਮ ( ਕਿਰਿਆ) ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਵਰਤਮਾਨ ਸਮੇਂ ਵਿੱਚ ਵੀ ਚੱਲ ਰਹੀ ਹੋਵੇ, ਉਸ ਸਮੇਂ ਇਸ  “Tense” ਦਾ ਉਪਯੋਗ ਕੀਤਾ ਜਾਂਦਾ ਹੈ।

ਪਹਿਚਾਣ:  ਇਸ ਪ੍ਰਕਾਰ ਦੇ ਵਾਕਾਂ ਵਿੱਚ ਤੋਂ ਰਿਹਾ ਹੈ, ਤੋਂ ਰਹੀ ਹੈ, ਤੋਂ ਹੋ ਰਹੀਆਂ ਹਨ ਲੱਗਾ ਹੁੰਦਾ ਹੈ।

Rules for Affirmative Simple Sentences:

S + Has/ Have + been + v1 + ing + since / for + ob.

I, We, you, they = have been

He, she, It, any name = has been

Since / For  ਦਾ  use.

Since: –   ਦਿਨਾਂ ਦੇ ਨਾਮ ਨਾਲ

ਮਹੀਨੇ ਦੇ ਨਾਵਾਂ ਨਾਲ

ਸਾਲ ਦੇ ਨਾਮ ਨਾਲ (2001, 2015)

ਰੁੱਤਾਂ ਦੇ ਨਾਮ ਨਾਲ

ਸ਼ਵੇਰ, ਦੁੁਪਹਿਰ ਤੇ ਸ਼ਾਮ ਨਾਲ

ਸਹੀਂ ਸਮਾਂ ਦਰਸਾਉਣ ਲਈ ।

For: –   ਜਦੋਂ ਸਮੇਂ ਦੀ ਸਹੀ ਜਾਣਕਾਰੀ ਨਾ ਹੋਵੇ।

ਜਿਵੇਂ ਕਿ ਦੋ ਦਿਨਾਂ, ਮਹੀਨੇ, ਸਾਲਾਂ ਨਾਲ

ਮਤਲਬ ਜਦੋਂ ( ਕਿਰਿਆ)  ਦੇ ਨਾਲ ਸ਼ੁਰੂ ਹੋਣ ਦਾ ਸਹੀ ਸਮਾਂ ਪਤਾ ਨਾ ਹੋਵੇ ਤਾਂ For  ਲਗਾਇਆਂ ਜਾਂਦਾ ਹੈ।

Notes: –    ਜੇਕਰ ਵਾਂਕ ਵਿੱਚ ਪਿਛਲੇ ਕਈ ਦਿਨਾਂ, ਘੰਟੇ, ਮਹੀਨੇ ਅਤੇ ਸਾਲਾਂ ਦੀ ਗੱਲ ਹੋਵੇ ਤਾਂ For many days, months, years    ਲੱਗਦਾ ਹੈ।

Examples: –  

1. ਉਹ ਸਵੇਰ ਤੋਂ ਪੜ ਰਿਹਾ ਹੈ।

He has been studying since morning.

2. ਉਹ ਦੋ ਘੰਟਿਆਂ ਤੋਂ ਰਸੋਈ ਵਿੱਚ ਕੰਮ ਕਰ ਰਹੀ ਹੈ।

She has been working in the kitchen for two hours.

3. ਰਾਜਨ ਸਵੇਰ ਤੋਂ ਟੀ.ਵੀ ਦੇਖ ਰਿਹਾ ਹੈ।

Rajan has been watching T.V since morning.

4. ਮਾਲੀ ਪਿਛਲੇ 1 ਘੰਟੇ ਤੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ।

The gardener has been watering the plants for the last 1 hour.

5. ਮੇਰੇ ਪਿਤਾ ਜੀ 2015 ਤੋਂ ਇੱਥੇ ਕੰਮ ਕਰ ਰਹੇ ਹਨ।

My father has been working here since 2015.

Practice Example:
  1. ਬੱਚਾ ਕੱਲ ਰਾਤ ਤੋਂ ਰੋ ਰਿਹਾ ਹੈ।
  2. ਉਪ ਕਈ ਦਿਨਾਂ ਤੋਂ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਹੈ।
  3. ਕੁੜੀਆਂ ਸਵੇਰ ਤੋਂ ਘਰ ਦਾ ਕੰਮ ਕਰ ਰਹੀਆਂ ਹਨ।
  4. ਮੈਂ 2020 ਤੋਂ ਇਥੇ ਪੜ ਰਿਹਾ ਹਾਂ।
  5. ਅਸੀ 2:00 ਵਜੇ ਤੋਂ ਉਸਦਾ ਪਿਛਾ ਕਰ ਰਹੇ ਹਾਂ।
  6. ਰਾਕੇਸ਼ ਸਵੇਰ ਤੋਂ ਸੌਂ ਰਿਹਾ ਹੈ।
  7. ਅਧਿਆਪਕ ਦੋ ਦਿਨਾਂ ਤੋਂ ਬੱਚੇ ਨੂੰ ਸ਼ਜਾ ਦੇ ਰਿਹਾ ਹੈ।
  8. ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ।
  9. ਪੁਲਿਸ ਦੋਂ ਦਿਨਾਂ ਤੋਂ ਚੋਰਾਂ ਦਾ ਤਲਾਸ਼ ਕਰ ਰਹੀ ਹੈ।
  10. ਅਸੀ ਦੁਪਹਿਰ ਤੋਂ ਫਿਲਮ ਦੇਖ ਰਹੇ ਹਾਂ।
  11. ਤੁਸੀਂ ਦੋ ਸਾਲਾਂ ਤੋਂ ਸਾਨੂੰ ਝੂਠ ਬੋਲ ਰਹੇ ਹੋ।
  12. ਮਜ਼ਦੂਰ ਕਈ ਹਫ਼ਤਿਆਂ ਤੋਂ ਇਸ ਘਰ ਨੂੰ ਬਣਾ ਰਹੇ ਹਨ।
Negative Sentences: – 

ਨਾਂਹਵਾਚਕ ਵਾਕਾਂ  ਲਈ  ਤੋਂ Subject ਬਾਅਦ helping verb (has/ have)  ਨਾਲ not  ਤੇ   ਬਾਅਦ ਵਿੱਚ v1 ing ਨਾਲ  been ਤੇ   since / for  ob ਲਗਾਇਆਂ ਜਾਦਾਂ ਹੈ।

Rules: –

S + has/ have + not + been + v1 + ing + since / for + ob

Example:

1. ਅਸੀਂ ਸਵੇਰ ਤੋਂ ਟੀ. ਵੀ ਨਹੀਂ ਦੇਖ ਰਹੇ ਹਾਂ।

We have not been watching T.V since morning.

2. ਕਈ ਦਿਨਾਂ ਤੋਂ ਬਾਰਿਸ਼ ਨਹੀਂ ਹੋ ਰਹੀ ਹੈ।

It has been raining for many days.

3. ਉਹ ਪਿਛਲੇ ਦਸ ਸਾਲਾਂ ਤੋਂ ਇੱਥੇ ਕੰਮ ਨਹੀਂ ਕਰ ਰਿਹਾ ਹੈ।

He has not been working here for the last 10 years.

4. ਤੁਹਾਡਾ ਭਰਾ ਇੱਕ ਘੰਟੇ ਤੋਂ ਤੁਹਾਡਾ ਇੰਤਜ਼ਾਰ ਨਹੀਂ ਕਰ ਰਿਹਾ ਹੈ।

Your brother has not been waiting for you for an hour.

5. ਮੰਮੀ ਕਈਂ ਦਿਨਾਂ ਤੋਂ ਸਵੈਟਰ ਨਹੀਂ ਬੁਣ ਰਹੀ ਹੈ।

Mother has not been knitting sweater for many days.

Practice Examples:
  1. ਸਵੇਰ ਤੋਂ ਬੱਦਲ ਨਹੀਂ ਗਰਜ਼ ਰਹੇ ਹਨ।
  2. ਉਹ ਕਈਂ ਦਿਨਾਂ ਤੋਂ ਮੇਰਾ ਪਿੱਛਾ ਨਹੀਂ ਕਰ ਰਿਹਾ ਹੈ।
  3. ਮੁੰਡੇ ਮੰਗਲਵਾਰ ਤੋਂ ਪ੍ਰੈਕਟਿਸ ਨਹੀਂ ਕਰ ਰਹੇ ਹਨ।
  4. ਪਿਛਲੇ ਹਫਤੇ ਤੋਂ ਸਕੂਲ ਵਿੱਚ  ਦੀਵਾਲੀ ਦੀ ਤਿਆਰੀ ਨਹੀਂ ਹੋ ਰਹੀ ਹੈ।
  5. ਕਾਰਖਾਨਾ ਦੋ ਸਾਲਾਂ ਤੋਂ ਨਹੀਂ ਚੱਲ ਰਿਹਾ ਹੈ।
  6. ਮੋਚੀ ਕਈਂ ਦਿਨਾਂ ਤੋਂ ਜੁੱਤੀਆਂ ਨਹੀਂ ਗੰਢ ਰਿਹਾ ਹੈ।
  7. ਪੰਛੀ ਪਿਛਲੇ ਹਫ਼ਤੇ ਤੋਂ ਦਾਣਾ ਚੁਗਣ ਨਹੀਂ ਆ ਰਹੇ ਹਨ।
  8. ਦੇਸ਼ ਪਿਛਲੇ ਪੰਜ ਸਾਲਾਂ ਤੋਂ ਤਰੱਕੀ ਨਹੀਂ ਕਰ ਰਿਹਾ ਹੈ।
  9. ਜਾਦੂਗਰ 2020 ਤੋਂ ਜਾਦੂ ਨਹੀਂ ਦਿਖਾ ਰਿਹਾ ਹੈ।
  10. ਦਰਜੀ ਦੋਂ ਦਿਨਾਂ ਤੋਂ ਮੇਰਾ ਸੂਟ ਨਹੀਂ ਸਿਲਾਈ ਕਰ ਰਿਹਾ ਹੈ।
Interrogative Sentences:

ਵਾਕਾਂ ਵਿੱਚ ਜਦੋਂ ਕੁਝ ਪੁਛਿਆਂ ਜਾਂਦਾ ਹੈ, ਭਾਵ ਪ੍ਰਸ਼ਨਵਾਚਕ ਵਾਕ ਹੋਣ, ਉਹਨਾਂ ਨੂੰ  Interrogative Sentences ਕਿਹਾ ਜਾਂਦਾ ਹੈ।

ਇਹਨਾਂ ਵਾਕਾਂ ਦੀ ਸ਼ੁਰੂਆਤ ਕੀ ਨਾਲ ਹੁੰਦੀ ਹੈ।

Rules: – 

Has / Have + s + been + v1 ing + since / for + ob +?

Example: –

1. ਕੀ ਉਹ ਸਵੇਰ ਤੋਂ ਪੜ ਰਹੀ ਹੈ?

Has she been studying since morning?

2. ਕੀ ਰਜਤ ਪਿਛਲੇ ਦੋਂ ਦਿਨਾਂ ਤੋਂ ਦਫ਼ਤਰ ਜਾ ਰਿਹਾ ਹੈ?

Has Rajat been going to office for last two days?

3. ਕੀ ਅਧਿਆਪਕ 9 ਵਜੇ ਤੋਂ ਪੜਾ ਰਿਹਾ ਹੈ?

Has the teacher been teaching since 9:00 o’ clock.

4. ਕੀ ਤੁਸੀਂ ਇਸ ਹਸਪਤਾਲ ਵਿੱਚ 2015 ਤੋਂ ਕੰਮ ਕਰ ਰਹੇ ਹੋ?

Have you been working in this hospital since 2015?

5. ਕੀ ਰਾਕੇਸ਼ ਪਿਛਲੇ ਦੋ ਮਹੀਨਿਆਂ ਤੋਂ ਦਫ਼ਤਰ ਦੇ ਚੱਕਰ ਕੱਢ ਰਿਹਾ ਹੈ?

Has Rajesh been visiting the office for the last two months?

Practice Examples:
  1. ਕੀ ਤੁਹਾਡੇ ਮੰਮੀ ਪਿਛਲੇ ਕਈ ਦਿਨਾਂ ਤੋਂ ਘਰ ਦੀ ਸਫ਼ਾਈ ਕਰ ਰਹੇ ਹਨ?
  2. ਕੀ ਸਵੇਰ ਤੇੋਂ ਅਸਮਾਨ ਵਿੱਚ ਬਿਜਲੀ ਚਮਕ ਰਹੀ ਹੈ?
  3. ਕੀ ਬੱਚਾ ਪਿਛਲੀ ਰਾਤ ਤੋਂ ਰੋ ਰਿਹਾ ਹੈ?
  4. ਕੀ ਕੁੜੀਆਂ ਕੱਲ ਤੋਂ ਰੰਗੋਲੀ ਬਣਾ ਰਹੀਆਂ ਹਨ?
  5. ਕੀ ਡਾਕਟਰ ਦੋਂ ਘੰਟਿਆਂ ਤੋਂ ਆਪ੍ਰੇਸ਼ਨ ਕਰ ਰਿਹਾ ਹੈ?
  6. ਕੀ ਕਾਮੇਂ ਦੋ ਹਫ਼ਤਿਆਂ ਤੋਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ?
  7. ਕੀ ਸਰਕਾਰ ਕਈ ਸਾਲਾਂ ਤੋਂ ਮੰਗਾਂ ਠੁਕਰਾ ਰਹੀ ਹੈ?
  8. ਕੀ ਅੱਧੇ ਘੰਟੇ ਤੋਂ ਟੂਟੀ ਲਗਾਤਾਰ ਚੱਲ ਰਹੀ ਹੈ?
  9. ਕੀ ਧੋਬੀ ਸਵੇਰ ਤੋਂ ਕੱਪੜੇ ਪ੍ਰੈਸ ਕਰ ਰਿਹਾ ਹੈ?
  10. ਕੀ ਉਹ ਇੱਕ ਹਫ਼ਤੇ ਤੋਂ ਤੁਹਾਡਾ ਪਿੱਛਾ ਕਰ ਰਿਹਾ ਹੈ?
WH Family Sentences:

ਜੇਕਰ ਕੋਈ ਵੀ ਵਾਂਕ  ਕਿਉਂ,  ਕਿੱਥੇ,  ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ  “ਪ੍ਰਸ਼ਨਵਾਚਕ” ਵਾਂਕਾ ਦੀ ਸ਼੍ਰੇਣੀ ਵਿੱਚ ਆਉਦੇਂ ਹਨ।

ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ  WH Family words  ਅਤੇ ਬਾਕੀ Interrogative  ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।

Rules: –  

WH + has + s + been + v1 ing + since/ for + ob +?

WH + has + s + not + been + v1 ing + since/ for + ob +?

Example:

1.ਉਹ ਕਿਸ ਤੋਂ ਪੜ ਰਿਹਾ ਹੈ?

  From whom has been learning?

2. ਉਹ ਇੱਥੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹਨ?

For how many years has he been working here?

3. ਤੁਹਾਡਾ ਭਰਾ ਕਦੋਂ ਤੋਂ ਝੂਠ ਬੋਲ ਰਿਹਾ ਹੈ?

Since when has your brother been telling a lie?

4. ਉਸਦੀ ਪਤਨੀਂ ਕਦੋਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ?

Since when has his wife been living in her parents’ home?

5. ਮੈਂ ਕਿੰਨੇ ਦਿਨਾਂ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਿਹਾ ਹਾਂ?

For how many days have I been working in this project.

6. ਉਸ ਨੂੰ ਕੋਣ ਪੜਾ ਰਿਹਾ ਹੈ?

Who has he been teaching him?

Practice Examples:
  1. ਉਹ ਕਦੋਂ ਤੋਂ ਪੜ ਰਿਹਾ ਹੈ?
  2. ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਰਹਿ ਰਹੇ ਹੋ?
  3. ਅਸੀਂ ਦੋਂ ਦਿਨਾਂ ਤੋਂ ਉਸਨੂੰ ਝੂਠ ਕਿਉਂ ਬੋਲ ਰਹੇ ਹਾਂ?
  4. ਤੁਹਾਡੇ ਪਾਪਾ ਪਿਛਲੇ ਹਫ਼ਤੇ ਤੋਂ ਘਰ ਕਿਉਂ ਰਹਿ ਰਹੇ ਹਨ?
  5. ਤੁਸੀਂ ਅੱਧੇ ਘੰਟੇ ਤੋਂ ਰੌਲਾ ਕਿਉਂ ਪਾ ਰਹੇ ਹੋ?
  6. ਉਹ ਕਦੋਂ ਤੋਂ ਸੌਂ ਰਿਹਾ ਹੈ?
  7. ਉਹ ਕਿੰਨੇ ਦਿਨਾਂ ਤੋਂ ਨਵੇਂ ਕੱਪੜੇ ਖਰੀਦ ਰਿਹਾ ਹੈ?
  8. ਉਹ ਕਿੰਨੇ ਦਿਨਾਂ ਤੋਂ ਗੱਡੀ ਚਲਾਉਣੀ ਸਿੱਖ ਰਿਹਾ ਹੈ?
  9. ਉਹ ਕਿੰਨੇ ਦਿਨਾਂ ਤੋਂ ਅਕੈਡਮੀ ਜਾ ਰਿਹਾ ਹੈ?
  10. ਉਹ ਕਿੰਨੇ ਦਿਨਾਂ ਲਈ  ਤੀਰਥ ਯਾਤਰਾ ਤੇ ਜਾ ਰਿਹਾ ਹੈ?
Interrogative + Negative:

ਜਿਹੜੇ ਵਾਕਾਂ ਵਿੱਚ ਪ੍ਰਸ਼ਨ ਵੀ ਪੁੱਛਿਆ ਹੋਵੇ ਤੇ ਉਹ ਵਾਂਕ ਨਾਂਹਵਾਚਕ ਵੀ ਹੋਵੇ। ਅਜਿਹੇ ਵਾਕਾਂ ਨੂੰ ਲਿਖਣ ਲਈ ਹੇਠ ਲਿਖੇ ਫਾਰਮੂਲਾ ਲਗਾਇਆ ਜਾਂਦਾ ਹੈ।

Rules: Has/ Have +s +not been +v1 + ing+ since/ for +ob+?

1. ਕੀ ਤੁਹਾਡੇ ਪਿਤਾ ਜੀ ਇੱਕ ਮਹੀਨੇ ਤੋਂ ਦੁਕਾਨ ਤੇ ਨਹੀਂ ਬੈਠ ਰਹੇ ਹਨ?

Has your father not been sitting at the shop for a month?

2. ਕੀ ਇੱਥੇ ਦੋ ਦਿਨਾਂ ਤੋਂ ਬਾਰਿਸ਼ ਨਹੀਂ ਹੋ ਰਹੀ ਹੈ?

Has it not been raining here since morning?

3. ਕੀ ਮਹਿਤਾਬ ਅੱਧੇ ਘੰਟੇ ਤੋਂ 10 ਦਾ ਪਹਾੜਾ ਨਹੀਂ ਯਾਦ ਕਰ ਰਿਹਾ ਹੈ?

Has Mehtab not been revising table of 10 for half an hour?

4. ਕੀ ਬੱਚੇ ਕਈ ਦਿਨਾਂ ਤੋਂ ਕ੍ਰਿਕੇਟ ਦੀ ਪ੍ਰੈਕਟਿਸ ਨਹੀਂ ਕਰ ਰਹੇ ਹਨ?

Have the children not been practicing cricket for many days?

5. ਕੀ ਉਹ ਸਵੇਰੇ ਤਿੰਨ ਵਜੇ ਤੋਂ ਨਹੀਂ ਪੜ ਰਿਹਾ ਹੈ?

Hasn’t he been studying since morning?

Practice Examples:
  1. ਕੀ ਬੱਚੇ ਸਵੇਰ ਤੋਂ ਨਦੀ ਵਿੱਚ ਨਹੀਂ ਨਹਾ ਰਹੇ ਹਨ?
  2. ਕੀ  ਕਮਲ ਦੋ ਮਹੀਨਿਆਂ ਤੋਂ ਇਸ ਮਕਾਨ ਵਿੱਚ ਨਹੀ ਰਹਿ ਰਹੀ ਹੈ?
  3. ਕੀ ਰਵੀ ਦੋ ਦਿਨਾਂ ਤੋਂ ਖਾਣਾ ਨਹੀਂ ਬਣਾ ਰਿਹਾ ਹੈ?
  4. ਕੀ ਕ੍ਰਿਸ਼ਨ ਦੋਂ ਮਹੀਨਿਆਂ ਦੋ ਮੰਦਿਰ ਨਹੀਂ ਜਾ ਰਿਹਾ ਹੈ?
  5. ਕੀ ਰਾਧਿਕਾ ਪਿਛਲੇ ਦੋ ਸਾਲਾਂ ਤੋਂ ਚੰਡੀਗੜ ਨਹੀਂ ਪੜ ਰਹੀ ਹੈ?
  6. ਕੀ ਉਹ ਅੱਧੇ ਘੰਟੇ ਤੋਂ ਗਾਣੇ ਨਹੀਂ ਸੁਣ ਰਹੀ ਹੈ?
  7. ਕੀ ਭਿਖਾਰੀ ਪਿਛਲੇ ਦੋਂ ਦਿਨਾਂ ਤੋਂ ਭੀਖ ਮੰਗ ਰਿਹਾ ਹੈ?
  8. ਕੀ ਤੁਸੀ ਸੋਮਵਾਰ ਤੋਂ ਕਾਲਜ ਨਹੀਂ ਜਾ ਰਹੇ ਹੋ?
  9. ਕੀ ਪੁਲਿਸ ਕਈਂ ਦਿਨਾਂ ਤੋਂ ਚੋਰ ਦੀ ਭਾਲ ਨਹੀਂ ਕਰ ਰਹੀ ਹੈ?
  10. ਕੀ ਤੁਸੀਂ 20 ਸਾਲਾਂ ਤੋਂ ਇਸ ਸ਼ਹਿਰ ਵਿੱਚ ਨਹੀ ਰਹਿ ਰਹੇ ਹੋ?
error: Content is protected !!
Scroll to Top