TENSE
Present Tenses in Punjabi.
What is “Tense”? “Tense ਕੀ ਹੈ ?
“Tense” __ Tense ਕਿਰਿਆ ਦਾ ਉਹ ਰੂਪ ਹੈ ਜੋ ਸਾਨੂੰ ਕਿਸੇ ਵੀ ਕਿਰਿਆ / ਕੰਮ ਦੇ ਹੋਣ ਬਾਰੇ ਦੱਸਦਾ ਹੈ।
ਭਾਵ ਕੋਈ ਵੀ ਕੰਮ ਦੇ ਹੋਣ ਦੀ ਜਾਣਕਾਰੀ ਜਾਂ ਟਾਇਮ ਬਾਰੇ ਪਤਾ Tense ਦੁਆਰਾ ਹੀ ਲਗਾਇਆਂ ਜਾਂਦਾ ਹੈ।
ਸਾਡੇ ਕੋਲ main 3 ਤਰਾਂ ਦੇ TENSE ਹਨ ।
- Present = ਵਰਤਮਾਨ
- Past = ਭੂਤਕਾਲ
- Future = ਭਵਿੱਖਕਾਲ
ਸਭ ਤੋਂ ਪਹਿਲਾਂ ਅਸੀ “Sentence Formation “ ਸਿੱਖਦੇ ਹਾਂ।
ਕਿਸੇ ਵੀ Sentence ਨੂੰ ਬਣਾਉਣ ਲਈ Subject / ਕਰਤਾ + verb ਕਿਰਿਆ + Object –
ਕਰਮ ਦੀ ਲੋੜ ਪੈਂਦੀ ਹੈ।
Subject — ਕਰਤਾ – ਕਿਸੇ ਵੀ ਵਾਂਕ ਵਿੱਚ ਜੋ ਕੰਮ ਕਰਦਾ ਹੈ , ਉਸਨੂੰ “ਕਰਤਾ “ ਭਾਵ “Subject “ ਕਿਹਾ ਜਾਂਦਾ ਹੈ।
ਜਿਵੇ :- ਮੈ ਪੜਦੀਂ ਹਾਂ I study
ਉਹ ਖੇਡਦਾ ਹੈ He plays
ਉਪਰ ਦਿੱਤੇ ਦੋਨਾਂ ਵਾਕਾਂ ਵਿਚ “ I “ ਅਤੇ “He “ ਕਰਤਾ / Subject ਹੈ। ਕਿਉਂਕਿ ਦੋਂਨੋ ਹੀ ਕੰਮ ਕਰ ਰਹੇ ਹਨ ਅਤੇ ਜਿਹੜਾ ਕੰਮ ਹੋ ਰਿਹਾ ਹੈ। ਉਹ ਕਿਰਿਆ ਅਖਵਾਉਂਦਾ ਹੈ।
ਜਿਵੇ ਕਿ : –
ਹਰੇਕ Tense ਵਿੱਚ ਚਾਰ ਪ੍ਰਕਾਰ ਦੇ ਵਾਂਕ ਬਣਦੇ ਹਨ।
1. Affirmative / Positive – ਸਾਧਾਰਨ ਵਾਕ
2. Negative sentence – ਨਾਂਹਵਾਚਕ ਵਾਕ
3. Interrogative sentence – ਪ੍ਰਸ਼ਨਵਾਕ
4. Interrogative + Negative sentences – ਪ੍ਰਸ਼ਨਵਾਕ – ਨਾਂਹਵਾਚਕ ਵਾਕ
-
Rules for Affirmative / Positive –:
Subject + v1+ “s”/ “es” +ob.
ਇਹਨਾਂ ਵਾਕਾਂ ਦੀ ਸ਼ੁਰੂਆਤ “Subject” ਨਾਲ (verb) ਕਿਰਿਆ ਪਹਿਲੀ ਅਤੇ first person singular ਨਾਲ “ s” + “es” ਲਗਾਇਆਂ ਜਾਂਦਾ ਹੈ।
I, we, you, they = verb1
He, she, it, any name = verb 1 + s/ es
Examples —-: Sham plays cricket in the ground.
Sham (subject) plays (verb 1 + s / es) cricket in the ground (object) ਹੈ।
ਜੇਕਰ Subject singular (He, she, it, any name) ਹੈ , ਤਾਂ verb1 ਦੇ ਨਾਲ “s” / “es”
ਲਗਾਇਆਂ ਜਾਦਾ ਹੈ।
Example —-: Ram goes to office daily.
ਰਾਮ ਹਰ ਰੋਜ਼ ਆਫ਼ਿਸ ਜਾਂਦਾ ਹੈ।
He goes. ਉਹ ਜਾਂਦਾ ਹੈ।
I go. ਮੈ ਜਾਂਦਾ ਹਾਂ।
ਜੇਕਰ ਵਾਕਾਂ ਦੇ ਅੰਤ ਵਿੱਚ ਸਕਦਾ ਹੈ, ਸਕਦੀ ਹੈ, ਸਕਦੇ ਹਨ ਲੱਗਾ ਹੁੰਦਾ ਹੈ ਤਾਂ “ Can “ ਦਾ ਪ੍ਰਯੋਗ ਕੀਤਾ ਜਾਂਦਾ ਹੈ।
PRACTICE EXAMPLES ____:
- ਉਹ ਸ਼ਾਮ ਨੂੰ ਫੁੱਟਬਾਲ ਖੇਡਦੇ ਹਨ।
- ਉਹ ਸਕੂਲ ਜਾਂਦੇ ਹਨ।
- ਉਹ ਹਰ ਰੋਜ਼ ਯੋਗ ਕਰਦੀ ਹੈ।
- ਮੇਰੇ ਪਿਤਾ ਜੀ ਨੌਕਰੀ ਕਰਦੇ ਹਨ।
- ਰੋਹਿਤ ਕਿਤਾਬ ਪੜਦਾਂ ਹੈ।
- ਅਸਮਾਨ ਵਿੱਚ ਤਾਰੇ ਚਮਕਦੇ ਹਨ।
- ਅਸੀ ਹਰ ਰੋਜ਼ ਰਾਤ ਨੂ੍ੰ ਫਿ਼ਲਮ ਦੇਖਦੇ ਹਾਂ।
- ਉਹ ਹਮੇਸ਼ਾ ਸੱਚ ਬੋਲਦਾ ਹੈ।
- ਸੂਰਜ ਪੂਰਬ ਵਿੱਚੋਂ ਨਿਕਲਦਾ ਹੈ।
- ਮੈ ਸਵੇਰੇ ਜਲਦੀ ਉੱਠਦਾ ਹਾਂ।
- ਅਸੀ ਹਰ ਰੋਜ਼ ਕਸਰਤ ਕਰਦੇ ਹਾਂ।
- ਅਸੀ ਕੰਪਿਊਟਰ ਤੇ ਕੰਮ ਕਰਦੇ ਹਾਂ।
- ਮੈ ਚਾਹ ਪੀਂਦਾ ਹਾਂ।
- ਉਹ ਪੀਜ਼ਾ ਪਸੰਦ ਕਰਦੀ ਹੈ।
- ਉਹਨਾਂ ਦੀ ਬਿੱਲੀ ਦੁੱਧ ਪਸੰਦ ਕਰਦੀ ਹੈ।
- ਉਹ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹਨ।
- ਅਮਨ ਆਪਣੇ ਘਰ ਦਾ ਰੰਗ ਬਹੁਤ ਪਸੰਦ ਕਰਦੀ ਹੈ।
- ਉਹ ਉਸਦਾ ਦੁੱਖ ਬਹੁਤ ਚੰਗੀ ਤਰਾਂ ਸਮਝਦੀ ਹੈ।
- ਰਮਨ ਉੱਚੀ ਸੰਗੀਤ ਸੁਨਣਾ ਪਸੰਦ ਕਰਦੀ ਹੈ।
- ਅੱਜ ਕੱਲ ਮਾਤਾ ਅਤੇ ਪਿਤਾ ਨੌਕਰੀ ਕਰਦੇ ਹਨ, ਪੈਸਾ ਕਮਾਉਣ ਲਈ।
- ਬੱਚੇ ਬਹੁਤ ਜ਼ਿਆਦਾ ਮੋਬਾਇਲ ਦੀ ਵਰਤੋਂ ਕਰਦੇ ਹਨ।
- ਬਹੁਤ ਸਾਰੇ ਲੋਕਾਂ ਨੂੰ ਤਣਾਵ ਹੁੰਦਾ ਹੈ।
- ਪੁਰਾਣੇ ਲੋਕ ਹੱਥੀ ਕੰਮ ਕਰਨਾ ਪਸੰਦ ਕਰਦੇ ਹਨ।
- ਲੋਕ ਬਿਮਾਰੀਆਂ ਦਾ ਸ਼ਿਕਾਰ ਬਣਦੇ ਹਨ।
- ਖੇਡਾ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ।
- ਕੁਝ ਲੋਕ ਜਿੰਦਗੀ ਵਿੱਚ ਖਤਰਾ ਮੁੱਲ ਲੈਣਾ ਪਸੰਦ ਕਰਦੇ ਹਨ।
- ਸੰਘਰਸ਼ ਸਾਡੀ ਸਫ਼ਲਤਾ ਲਈ ਸਹਾਇਕ ਹੈ।
- ਸਾਨੂੰ ਜਿੰਦਗੀ ਵਿੱਚ ਬਹੁਤ ਸਾਰੀਆਂ ਮੁਸਕਿਲਾਂ ਦਾ ਸਾਹਮਣਾ ਪੈਦਾ ਹੈ ਜੋ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ।
- ਅੱਜ ਕੱਲ ਦੇ ਲੋਕ ਤਕਨਾਲੌਜੀ ਦਾ ਜਿਆਦਾ ਇਸਤੇਮਾਲ ਕਰਦੇ ਹਨ।
- ਉਹ ਆਪਣਾ ਪਾਠ ਯਾਦ ਕਰਦੇ ਹਨ।
- ਹਿੰਮਤ ਵਾਲਾ ਇਨਸਾਨ ਕਦੇ ਹਾਰ ਨਹੀ ਮੰਨਦਾ ਹੈ।
- ਉਹ ਨਾਟਕ ਵਿੱਚ ਭਾਗ ਲੈਂਦੇ ਹਨ।
- ਗੀਤਾ ਗਾਣਾ ਗਾਉਂਦੀ ਹੈ।
- ਰਾਮ ਸਖ਼ਤ ਮਿਹਨਤ ਵਾਲਾ ਕੰਮ ਕਰਦਾ ਹੈ।
- ਮੇਰੇ ਮਾਤਾ ਜੀ ਚਾਹ ਬਹੁਤ ਪਸੰਦ ਕਰਦੇ ਹਨ।
- ਬੱਚੇ ਕਲਾਸ ਵਿੱਚ ਬਹੁਤ ਰੌਲਾਂ ਪਾਉਂਦੇ ਹਨ।
- ਰਾਜਨ ਹਮੇਸ਼ਾ ਆਪਣਾ ਉਂਲੂ ਸਿੱਧਾ ਕਰਦਾ ਹੈ।
- ਉਹ ਤਬਲਾ ਵਜਾਉਣਾ ਜਾਣਦਾ ਹੈ।
- ਮੇਰੇ ਮਾਤਾ ਜੀ ਬਹੁਤ ਸੁਆਦ ਖਾਣਾ ਬਣਾਉਂਦੇ ਹਨ।
Negative Sentences: –
Rules: – S + Do/Does+ v1+ob
Example: –
1. ਮੋਹਨ ਆਪਣੇ ਦਫ਼ਤਰ ਨਹੀਂ ਜਾਦਾਂ ਹੈ।
Mohan does not go to his office.
2. ਮੇਰੇ ਪਿਤਾ ਜੀ ਕਦੇ ਕਾਫ਼ੀ ਨਹੀਂ ਪੀਦੇਂ ਹਨ।
My father never takes coffee.
3. ਉਹ ਆਪਣਾ ਪਾਠ ਯਾਦ ਨਹੀਂ ਕਰਦੇ ਹਨ।
They do not learn their lessons.
4. ਰਾਕੇਸ਼ ਮੋਟਰਸਾਈਕਲ ਚਲਾਉਣਾ ਨਹੀਂ ਜਾਣਦਾ ਹੈ।
Rakesh does not know how to ride a motorcycle.
Practice Examples:
- ਅਸੀਂ ਆਪਣੇ ਦੋਸਤਾਂ ਨਾਲ ਨਹੀਂ ਲੜਦੇ ਹਾਂ।
- ਮੈਂ ਘੱਟ ਨਹੀਂ ਤੋਲਦਾ ਹਾਂ।
- ਤੁਸੀਂ ਤੰਦਰੁਸਤ ਦਿਖਾਈ ਨਹੀਂ ਦਿੰਦੇ ਹੋ।
- ਦੁਕਾਨਦਾਰ ਉਧਾਰ ਨਹੀਂ ਦਿੰਦਾ ਹੈ।
- ਨੀਲੂ ਬਾਂਸਰੀ ਵਜਾਉਣਾ ਨਹੀਂ ਜਾਣਦੀ ਹੈ।
- ਉਹ ਨਾਟਕ ਵਿੱਚ ਭਾਗ ਨਹੀਂ ਲੈਦੇ ਹਨ।
- ਰਾਧਾ ਆਪਣਾ ਕੰਮ ਨਹੀਂ ਕਰਦੀ ਹੈ।
- ਹਿੰਮਤ ਵਾਲਾ ਵਿਅਕਤੀ ਕਦੇ ਹਾਰ ਨਹੀਂ ਮੰਨਦਾ ਹੈ।
- ਮੇਰਾ ਭਰਾ ਨਹੀਂ ਖੇਡਦਾ ਹੈ।
- ਚਪੜਾਸੀ ਘੰਟੀ ਨਹੀਂ ਵਜਾਉਂਦਾ ਹੈ।
Interrogative Sentence
ਜਦੋਂ ਅਸੀ ਕਿਸੇ ਨੂੰ ਕੁਝ ਪੁੱਛਦੇ ਹਾ ਉਹਨਾ ਵਾਕਾਂ ਨੂੰ Interrogative Sentence ਜਾ ਪ੍ਰਸ਼ਨਵਾਚਕ ਵਾਂਕ ਕਿਹਾ ਜਾਂਦਾ ਹੈ।
ਇਸ ਦੇ ਲਈ ਅਸੀਂ ਹੇਠ ਲਿਖਿਆਂ ਫਾਰਮੂਲਾ ਲਗਾਉਂਦੇ ਹਾ।
Rules:
Do / Does + s +v1 + ob +?
I, we, you, they ਦੇ ਲਈ = Do ਦੀ ਵਰਤੋ subject ਤੋਂ ਪਹਿਲਾਂ ਕੀਤੀ ਜਾਂਦੀ ਹੈ।
(He, she, it, any name) ਲਈ Does ਦੀ ਵਰਤੋਂ subject ਤੋਂ ਪਹਿਲਾਂ ਕੀਤੀ ਜਾਂਦੀ ਹੈ।
Examples:
1.ਕੀ ਉਹ ਸਾਰੀ ਰਾਤ ਪੜਦਾ ਹੈ?
Does he study whole night?
2.ਕੀ ਉਹ ਮਾਲ ਵਿੱਚ ਕੰਮ ਕਰਦਾ ਹੈ?
Does he work in a mall?
3.ਕੀ ਤੁਸੀ ਹਰ ਰੋਜ਼ ਕਸਰਤ ਕਰਦੇ ਹੋ?
Do you exercise daily?
4.ਕੀ ਉਹ ਲੇਟ ਵਾਪਸ ਆਉਦੇਂ ਹਨ?
Do they return back late?
Practice Examples:
- ਕੀ ਕੁੱਤੇ ਸਾਰੀ ਰਾਤ ਭੌਂਕਦੇ ਹਨ ?
- ਕੀ ਉਹ ਹਰੀਆਂ ਸਬਜ਼ੀਆਂ ਖਾਂਦਾ ਹੈ?
- ਕੀ ਤੁਸੀ ਬੈਂਕ ਵਿੱਚ ਕੰਮ ਕਰਦੇ ਹੋ?
- ਕੀ ਤੁਹਾਡਾ ਭਰਾ ਕਾਲਜ ਵਿੱਚ ਪੜਦਾ ਹੈ?
- ਕੀ ਉਸਦੇ ਮੰਮੀ ਸੁਆਦਿਸ਼ਟ ਖਾਣਾ ਬਣਾਉਂਦੇ ਹਨ?
- ਕੀ ਤੁਸੀ ਮੈਨੂੰ ਪਿਆਰ ਕਰਦੇ ਹੋ?
- ਕੀ ਉਹ ਝੂਠ ਬੋਲਦਾ ਹੈ ?
- ਕੀ ਸ਼ੇਰ ਜੰਗਲ ਵਿੱਚ ਦਹਾੜਦਾ ਹੈ?
- ਕੀ ਰਾਧਾ ਹਰਮੋਨੀਅਮ ਵਜਾਉਣਾ ਜਾਣਦੀ ਹੈ?
- ਕੀ ਡਾਕੀਆਂ ਐਤਵਾਰ ਵੀ ਚਿੱਠੀਆਂ ਵੰਡਦਾ ਹੈ?
- ਤੁਸੀਂ ਕਿੱਥੇ ਰਹਿੰਦੇ ਹੋ?
- ਉਹ ਘਰ ਕਦੋਂ ਆਉਂਦਾ ਹੈ?
- ਮੈ ਕੀ ਖਾਂਦੀ ਹਾਂ?
- ਤੁਸੀ ਇੰਨੀ ਮਿਹਨਤ ਕਿਵੇਂ ਕਰਦੇ ਹੋ?
- ਉਹ ਸਵੇਰੇ ਕਿੰਨੇ ਵਜੇ ਉੱਠਦਾ ਹੈ?
WH Family Sentences: –
Rules and Examples: –
ਜੇਕਰ ਕੋਈ ਵੀ ਵਾਂਕ ਕਿਉ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਕ “ਪ੍ਰਸ਼ਨਵਾਚਕ” ਵਾਕਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Simple: – WH + do / does + s + v1 + ob +?
Negative: – WH + do / does + not + s + v1 + ob +?
Example:
1.ਉਹ ਜਲਦੀ ਕਿਉ ਉੱਠਦਾ ਹੈ?
Why does he wake up early?
2.ਤੁਸੀ ਲੇਟ ਘਰ ਕਿਉਂ ਆਉਂਦੇ ਹੋ?
Why do you come late at home?
3.ਉਹ ਉੱਚੀ ਕਿਉਂ ਬੋਲਦਾ ਹੈ?
Why does he speak loudly?
4.ਤੁਸੀ ਹਰ ਰੋਜ਼ ਕਿੱਥੇ ਜਾਂਦੇ ਹੋ?
Where do you go daily?
Practice Examples:
- ਤੁਸੀ ਝੂਠ ਕਿਉ ਬੋਲਦੇ ਹੋ?
- ਉਹ ਕਿਉਂ ਨਹੀਂ ਪੜਦਾ ਹੈ?
- ਰਾਮ ਸ਼ਾਮ ਦੀ ਮਦਦ ਕਿਉਂ ਨਹੀਂ ਕਰਦਾ ਹੈ?
- ਰਾਧਾ ਘਰ ਦਾ ਕੰਮ ਕਿਉਂ ਨਹੀਂ ਕਰਦੀ ਹੈ?
- ਮਾਲੀ ਪੌਦਿਆਂ ਨੂੰ ਪਾਣੀ ਕਦੋਂ ਦਿੰਦਾ ਹੈ?
- ਉਹ ਕਦੋਂ ਪੜਦਾ ਹੈ?
- ਉਹ ਕਿਉਂ ਨਹੀਂ ਖੇਡਦਾ ਹੈ?
- ਅਸੀ ਘਰ ਕਿਉਂ ਨਹੀਂ ਜਾਂਦੇ ਹਾਂ?
- ਤੁਸੀ ਦੁਪਹਿਰ ਨੂੰ ਘਰ ਕਿਉਂ ਜਾਂਦੇ ਹੋ?
- ਉਹ ਕਿਹੜਾ ਵਿਸ਼ਾ ਪੜਦਾ ਹੈ?
Interrogative + Negative Sentences:
ਜਿਹੜੇ ਵਾਕ ਪ੍ਰਸ਼ਨਵਾਚਕ ਅਤੇ ਨਾਂਹਵਾਚਕ ਦਾ ਸੁਮੇਲ ਹੁੰਦੇ ਹਨ। ਇਹਨਾਂ ਦੀ ਬਣਤਰ ਪ੍ਰਸ਼ਨਵਾਚਕ ਵਾਕਾਂ ਵਾਂਗ ਹੀ ਹੁੰਦੀ ਹੈ। ਤੇ Helping Verb ਨਾਲ not ਦੀ ਵਰਤੋਂ ਹੁੰਦੀ ਹੈ।
Rules:
Do / Does + s + not + v1 + ob +?
ਇਸਨੂੰ ਅਸੀ — Don’t / Doesn’t + s + v1 + ob +? ਵੀ ਲਗਾ ਸਕਦੇ ਹੋ।
- ਕੀ ਤੁਸੀਂ ਫ਼ਲ ਨਹੀਂ ਖਾਂਦੇ ਹੋ?
- ਕੀ ਮੈ ਤੁਹਾਡੀ ਤਾਰੀਫ ਨਹੀਂ ਕਰਦੀ ਹਾਂ?
- ਕੀ ਬੱਚੇ ਅਧਿਆਪਕ ਦਾ ਕਹਿਣਾ ਨਹੀਂ ਮੰਨਦੇ ਹਨ?
- ਕੀ ਅਸੀ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਹਾਂ?
- ਕੀ ਉਹ ਰਾਤ ਦਾ ਖਾਣਾ ਲੇਟ ਖਾਂਦੇ ਹਨ?
- ਕੀ ਉਹ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਹਨ?
- ਕੀ ਤੁਸੀਂ ਉਸਦੇ ਘਰ ਨਹੀਂ ਜਾਂਦੇ ਹੋ?
- ਕੀ ਤੁਹਾਨੂੰ ਪੜਾਈ ਵਿੱਚ ਕੋਈ ਦਿਲਚਸਪੀ ਨਹੀਂ ਹੈ?
- ਉਹ ਸੇਬ ਖਾਣਾ ਪਸੰਦ ਨਹੀਂ ਕਰਦਾ ਹੈ?
- ਬੱਚੇ ਆਪਣਾ ਅਧਿਆਪਕਾਂ ਦਾ ਆਦਰ ਕਿਉਂ ਨਹੀਂ ਕਰਦੇ ਹਨ?
- ਤੁਸੀਂ ਕਦੇ ਸੱਚ ਕਿਉਂ ਨਹੀਂ ਬੋਲਦੇ ?
- ਕੁੱਤੇ ਰਾਤ ਨੂੰ ਕਿਉਂ ਭੌਕਦੇ ਹਨ?
- ਕੀ ਨੀਲੂ ਬਾਂਸਰੀ ਵਜਾਉਣਾ ਨਹੀਂ ਜਾਂਣਦੀ ਹੈ?
- ਕੀ ਤੁਹਾਡਾ ਭਰਾ ਹਰ ਰੋਜ਼ ਸੈਰ ਕਰਨ ਨਹੀਂ ਜਾਂਦਾ ਹੈ?