Present continuous Tense:
ਇਸ ਤਰਾਂ ਦੇ ਵਾਕਾਂ ਦੀ ਪਹਿਚਾਣ ਲਈ ਅਸੀ ਦੇਖਦੇ ਹਾਂ ਕਿ ਵਾਂਕ ਵਿੱਚ ਕੋਈ ਕੰਮ ਚੱਲ ਰਿਹਾ ਹੈ। ਭਾਵ ਵਰਤਮਾਨ ਵਿੱਚ ਕੋਈ ਕੰਮ ਚੱਲ ਰਿਹਾ ਹੈ। ਭਾਵ ਵਰਤਮਾਨ ਵਿੱਚ ਵਾਂਕ ਵਿੱਚ (ਕਿਰਿਆ verb) ਹੋ ਰਹੀ ਹੈ।
ਪਹਿਚਾਣ : ਜਿੰਨਾਂ ਵਾਕਾਂ ਦੇ ਅੰਤ ਵਿੱਚ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ ਲੱਗਾ ਹੁੰਦਾ ਹੈ।
Rules: for Affirmative: S+ is, am, are, +v1+ing+ob
ਜੇਕਰ ਕਰਤਾ : (subject) I = am
ਜੇਕਰ ਕਰਤਾ : We, you, they = are
ਜੇਕਰ ਕਰਤਾ : 3rd person singular
He, she, it, any name = is
Example:
1.ਅਸੀ ਪੜ ਰਹੇ ਹਾਂ।
We are studying.
2.ਮੈਂ ਟੀ.ਵੀ ਦੇਖ ਰਿਹਾ ਹਾਂ।
I am watching t. v.
3.ਉਹ ਸਕੂਲ ਦਾ ਕੰਮ ਕਰ ਰਿਹਾ ਹੈ।
He is doing studying.
4.ਪੰਛੀ ਚਿਹਚਿਹਾ ਰਹੇ ਹਨ।
The birds are chirping.
5.ਮੀਂਹ ਪੈ ਰਿਹਾ ਹੈ।
It is raining.
Practice exercise:
- ਠੰਡੀ ਹਵਾ ਚੱਲ ਰਹੀ ਹੈ।
- ਬੱਚੇ ਕਲਾਸ ਵਿੱਚ ਰੌਂਲਾ ਪਾ ਰਹੇ ਹਨ।
- ਅਧਿਆਪਕ ਬੱਚਿਆਂ ਨੂੰ ਪੜਾ ਰਿਹਾ ਹੈ
- ਪੁਲਿਸ ਚੋਰਾਂ ਦਾ ਪਿੱਛਾ ਕਰ ਰਹੀ ਹੈ।
- ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ।
- ਤੁਸੀਂ ਸਾਨੂੰ ਫਾਲਤੂ ਤੰਗ ਕਰ ਰਹੇ ਹੋ।
- ਇਹ ਪੁਸਤਕ ਹੱਥੋ ਹੱਥ ਵਿਕ ਰਹੀ ਹੈ।
- ਮੈ ਤੁਹਾਡੀ ਸਲਾਹ ਅਨੁਸਾਰ ਚੱਲ ਰਿਹਾ ਹਾਂ।
- ਬੱਚੇ ਨੂੰ ਨੀਂਦ ਆ ਰਹੀ ਹੈ।
- ਨੌਕਰ ਸਫ਼ਾਈ ਕਰ ਰਿਹਾ ਹੈ।
- ਮਾਲ਼ੀ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ।
- ਡਾਕਟਰ ਮਰੀਜਾਂ ਦਾ ਇਲਾਜ ਕਰ ਰਿਹਾ ਹੈ।
- ਉਹ ਪਤੰਗ ਉਡਾ ਰਹੇ ਹਨ।
- ਮੇਰੇ ਮਾਤਾ ਜੀ ਖਾਣਾ ਬਣਾ ਰਹੇ ਹਨ।
- ਮੇਰਾ ਭਰਾ ਕਸਰਤ ਕਰ ਰਿਹਾ ਹੈ।
- ਪੰਛੀ ਅਸਮਾਨ ਵਿੱਚ ਉੱਡ ਰਹੇ ਹਨ।
- ਕੁਝ ਲੋਕ ਝਗੜਾ ਕਰ ਰਹੇ ਹਨ।
- ਅਸੀ ਤੁਹਾਡੀ ਮਦਦ ਕਰ ਰਹੇ ਹਾਂ।
- ਮੈ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।
- ਮੇਰੇ ਪਿਤਾ ਜੀ ਦਫ਼ਤਰ ਜਾ ਰਹੇ ਹਨ।
Negative sentence:
ਨਾਂਹਵਾਚਕ – negative sentence – ਨਾਂਹਵਾਚਕ ਵਾਕਾਂ ਵਿੱਚ ਅਸੀ helping verb (is, am, are ਨਾਲ not) ਲਗਾਉਂਦੇ ਹਾ।
S + is, am, are +not+v1+ing+ob
Example:
1.ਮੈ ਟੀ.ਵੀ ਨਹੀ ਦੇਖ ਰਿਹਾ ਹਾਂ।
I am not watching TV.
2.ਉਹ ਪੜਾਈ ਨਹੀਂ ਕਰ ਰਿਹਾ ਹੈ।
He is not studying.
3.ਤੁਸੀ ਸੱਚ ਨਹੀਂ ਬੋਲ ਰਹੇ ਹੋ।
You are not telling a lie.
4.ਅਸੀ ਰੌਲਾ ਨਹੀਂ ਪਾ ਰਹੇ ਹਾਂ।
We are not making a noise.
Practice examples:
- ਮੈ ਘਰ ਨਹੀਂ ਜਾ ਰਿਹਾ ਹਾਂ।
- ਤੁਸੀ ਆਪਣਾ ਪਾਠ ਯਾਦ ਨਹੀਂ ਕਰ ਰਹੇ ਹੋ।
- ਅਸੀ ਸੜਕ ਕਿਨਾਰੇ ਨਹੀਂ ਖੇਡ ਰਹੇ ਹਾਂ।
- ਉਹ ਸਾਡੀ ਗੱਲ ਨਹੀਂ ਮੰਨ ਰਹੇ ਹਨ।
- ਤੁਸੀ ਕਈ ਦਿਨਾਂ ਤੋ ਪੜਾਈ ਨਹੀਂ ਕਰ ਰਹੇ ਹੇ।
- ਉਸਦੀ ਨੱਕ ਵਿੱਚੋ ਖੂਨ ਨਹੀਂ ਵਹਿ ਰਿਹਾ ਹੈ।
- ਪੁਲਿਸ ਮੁਲਜਿਮਾਂ ਨੂੰ ਨਹੀਂ ਫੜ ਰਹੀ ਹੈ।
- ਮੀਂਹ ਨਹੀਂ ਪੈ ਰਿਹਾ ਹੈ।
- ਅਸੀ ਕ੍ਰਿਕੇਟ ਨਹੀਂ ਖੇਡ ਰਿਹਾ ਹੈ।
- ਮੇਰਾ ਭਰਾ ਨਹੀਂ ਖੇਡ ਰਿਹਾ ਹੈ।
- ਚਪੜਾਸੀ ਘੰਟੀ ਨਹੀਂ ਵਜਾ ਰਿਹਾ ਹੈ।
- ਮੈ ਨਹਾ ਨਹੀਂ ਰਿਹਾ ਹਾਂ।
- ਰਾਮ ਨਾਵਲ ਨਹੀਂ ਲਿਖ ਰਿਹਾ ਹੈ।
- ਠੰਡੀ ਹਵਾ ਨਹੀਂ ਚੱਲ ਰਹੀ ਹੈ।
- ਰਿਸ਼ਵ ਝੂਠ ਨਹੀਂ ਬੋਲ ਰਿਹਾ ਹੈ।
- ਮੇਰੇ ਪਾਪਾ ਨਹੀਂ ਸੌਂ ਰਹੇ ਹਨ।
- ਬਹੁਤ ਤੇਜ਼ ਬਾਰਿਸ਼ ਨਹੀਂ ਹੋ ਰਹੀ ਹੈ।
- ਰਾਜਨ ਪੜਾਈ ਨਹੀਂ ਕਰ ਰਿਹਾ ਹੈ।
- ਉਹ ਕੁਝ ਨਹੀਂ ਖਾ ਰਿਹਾ ਹੈ।
- ਉਹ ਖੇਡ ਨਹੀਂ ਰਹੇ ਹਨ।
Interrogative Sentence:
ਜਿੰਨਾਂ ਵਾਕਾਂ ਵਿਚ ਕੁੱਝ ਪੁੱਛਿਆਂ ਜਾਂਦਾ ਹੈ। ਭਾਵ ਪ੍ਰਸ਼ਨਵਾਚਕ ਵਾਕਾਂ ਨੂੰ interrogative sentence ਵੀ ਕਿਹਾ ਜਾਂਦਾ ਹੈ।
Rules: is, am, are + s + v1 + ing + ob +?
Example:
1. ਕੀ ਉਹ ਘਰ ਜਾ ਰਿਹਾ ਹੈ?
Is he going home?2
2. ਕੀ ਉਹ ਪੜਾਈ ਕਰ ਰਹੇ ਹਨ?
Are they studying?
3. ਕੀ ਅਧਿਆਪਕ ਬੱਚਿਆਂ ਨੂੰ ਸਜ਼ਾ ਦੇ ਰਿਹਾ ਹੈ?
Is the teacher punishing the students?
4. ਕੀ ਉਹ ਬਜ਼ਾਰ ਜਾ ਰਹੀ ਹੈ?
Is she going to the market?
5.ਕੀ ਬੱਚਾ ਰੋ ਰਿਹਾ ਹੈ?
Is the child crying?
Practice Example:-
1.ਕੀ ਪੰਛੀ ਦਾਣਾ ਚੁੱਗ ਰਹੇ ਹਨ?
2.ਕੀ ਤੇਜ਼ ਵਰਖਾ ਹੋ ਰਹੀ ਹੈ?
3.ਕੀ ਭਿਖਾਰੀ ਠੰਡ ਨਾਲ ਕੰਬ ਰਿਹਾ ਹੈ?
4.ਕੀ ਕੁੱਤਾ ਚੋਰਾਂ ਤੇ ਭੌਂਕ ਰਿਹਾ ਹੈ?
5.ਕੀ ਯਾਤਰੀ ਛਾਂਦਾਰ ਦਰੱਖ਼ਤ ਥੱਲੇ ਅਰਾਮ ਕਰ ਰਹੇ ਹਨ?
6.ਕੀ ਅਸੀ ਚਿੜੀਆਂਘਰ ਵੇਖਣ ਜਾ ਰਹੇ ਹਾਂ?
7.ਕੀ ਅਸੀ ਟੀ.ਵੀ ਦੇਖ ਰਹੇ ਹਾਂ?
8.ਕੀ ਲੜਕੇ ਜੂਆਂ ਖੇਡ ਰਹੇ ਹਨ?
9.ਕੀ ਇਹ ਖੂਹ ਚੱਲ ਰਿਹਾ ਹੈ?
10.ਕੀ ਬੱਚਾ ਦੰਦ ਕੱਢ ਰਿਹਾ ਹੈ?
11.ਕੀ ਮੈ ਝੂਠ ਬੋਲ ਰਿਹਾ ਹਾਂ?
12.ਕੀ ਧੋਬੀ ਕੱਪੜੇ ਧੋ ਰਿਹਾ ਹੈ?
13.ਕੀ ਅਧਿਆਪਕ ਸਾਡੀ ਪ੍ਰੀਖਿਆਂ ਲੈ ਰਹੇ ਹਨ?
14.ਕੀ ਡਾਕਟਰ ਮਰੀਜ ਦੀ ਨਬਜ ਚੈੱਕ ਕਰ ਰਿਹਾ ਹੈ?
15.ਕੀ ਉਹ ਧੁੱਪ ਸੇਕ ਰਹੇ ਹਨ?
WH Family Sentences: –
Rules and Examples: –
ਜੇਕਰ ਕੋਈ ਵੀ ਵਾਂਕ ਕਿਉ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ “ਪ੍ਰਸ਼ਨਵਾਚਕ” ਵਾਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਇਸ ਤਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Simple: – WH + s + is, am, are + v1 + ing + ob +?
Negative: – WH + s + is, am, are + not + v1 + ing + ob +?
Example:
- ਉਹ ਕਿਉਂ ਰੋ ਰਿਹਾ ਹੈ?
Why is he crying?
- ਤੁਸੀ ਕਦੋਂ ਆ ਰਹੇ ਹੋ?
When are you coming?
- ਤੁਸੀ ਖਾਣਾ ਕਿਉਂ ਨਹੀਂ ਖਾ ਰਹੇ ਹੋ?
Why are you not having food?
- ਅਸੀ ਕਿੱਥੇ ਜਾ ਰਹੇ ਹਾਂ?
Where are we going?
- ਰਾਕੇਸ਼ ਕਿਉਂ ਨਹੀਂ ਆ ਰਿਹਾ ਹੈ?
Why is Rakesh not coming?
Practice Example: –
- ਰਣਜੀਤ ਕਿਉਂ ਹੱਸ ਰਿਹਾ ਹੈ?
- ਉਹ ਕਿੱਥੇ ਜਾ ਰਿਹਾ ਹੈ?
- ਉਹ ਕੀ ਕਰ ਰਿਹਾ ਹੈ?
- ਅਸੀ ਇੱਥੇ ਕੀ ਕਰ ਰਹੇ ਹਾਂ?
- ਮਾਲੀ ਪੌਦਿਆਂ ਨੂੰ ਪਾਣੀ ਕਦੋਂ ਦੇ ਰਿਹਾ ਹੈ?
- ਰਾਜਾ ਆਪਣੇ ਦੁਸ਼ਮਣਾਂ ਤੇ ਹਮਲਾ ਕਿਵੇਂ ਕਰ ਰਿਹਾ ਹੈ?
- ਉਹ ਲੜਕਾ ਕਿੱਥੇ ਜਾ ਰਿਹਾ ਹੈ?
- ਮੈਂ ਤੈਨੂੰ ਕੀ ਦੇ ਰਿਹਾ ਹੈ?
- ਤੁਹਾਨੂੰ ਕੌਣ ਬੁਲਾ ਰਿਹਾ ਹੈ?
- ਉਹ ਕਿਸਨੂੰ ਲੱਭ ਰਹੇ ਹਨ?
- ਉਸ ਉੱਤੇ ਕੌਣ ਹੱਸ ਰਿਹਾ ਹੈ?
- ਕਿਹੜੀ ਕੁੜੀ ਕਮਰਾ ਸਾਫ਼ ਕਰ ਰਹੀ ਹੈ?
- ਤੁਹਾਡੇ ਪਿਤਾ ਜੀ ਤੁਹਾਡੇ ਲਈ ਕਿਹੜੀ ਗੱਡੀ ਖ਼ਰੀਦ ਰਹੇ ਹਨ?
- ਉਹ ਕਿਸਨੂੰ ਬੁਲਾ ਰਿਹਾ ਹੈ?
- ਤੁਸੀ ਅੰਗਰੇਜ਼ੀ ਬੋਲਣਾ ਕਿਵੇਂ ਸਿੱਖ ਰਹੇ ਹੋ?
Interrogative + Negative Sentences:
ਜਿਹੜੇ ਵਾਂਕ ਪ੍ਰਸ਼ਨਵਾਚਕ ਅਤੇ ਨਾਂਹਵਾਚਕ ਵਾਕਾਂ ਦੇ ਸੁਮੇਲ ਤੋ ਬਣਦੇ ਹਨ ।ਭਾਵ ਜਿੰਨਾ ਵਾਕਾਂ ਵਿੱਚ ਕੁਝ ਪੁੱਛਿਆਂ ਵੀ ਜਾ ਰਿਹਾ ਹੈ ਤੇ ਉਹ ਵਾਂਕ ਨਾਂਹਵਾਚਕ ਵੀ ਹੈ।
Rules – is, am, are + s + not + v1 + ing + ob +?
ਜਿਵੇ ਕਿ – 1.ਕੀ ਉਹ ਟੀ ਵੀ ਨਹੀਂ ਦੇਖ ਰਿਹਾ ਹੈ?
Is he not watching T.V?
Isn’t he watching T.V?
2.ਕੀ ਅਸੀ ਮਿਹਨਤ ਨਹੀਂ ਕਰ ਰਹੇ ਹਾਂ?
Are we not working hard?
3.ਕੀ ਕੁੜੀਆ ਰੌਲਾ ਨਹੀਂ ਪਾ ਰਹੀਆਂ ਹਨ?
Aren’t the girls making a noise?
4.ਕੀ ਉਹ ਘਰ ਨਹੀਂ ਜਾ ਰਿਹਾ ਹੈ?
Isn’t he going home?
5.ਉਹ ਮੇਰੇ ਸੰਦੇਸ਼ ਦਾ ਜਵਾਬ ਨਹੀਂ ਦੇ ਰਿਹਾ ਹੈ?
Why isn’t he replying to my message?
Note-: ਅਸੀ Is, Am, Are + not ਦੀ ਬਜਾਏ Isn’t, Aren’t ਵੀ ਲਗਾ ਸਕਦੇ ਹਾਂ।
Practice Example:-
1.ਕੀ ਉਹ ਖਾਣਾ ਨਹੀਂ ਬਣਾ ਰਹੀ ਹੈ?
2.ਕੀ ਬੱਚੇ ਝਗੜਾ ਨਹੀਂ ਕਰ ਰਹੇ ਹਨ?
3.ਕੀ ਅਸੀ ਆਪਣੇ ਦੋਸਤਾ ਨੂੰ ਧੋਖਾ ਨਹੀਂ ਦੇ ਰਹੇ ਹਾਂ?
4.ਕੀ ਤੁਸੀ ਉਸਦਾ ਮਜਾਕ ਨਹੀਂ ਉਡਾ ਰਹੇ ਹੋ?
5.ਕੀ ਉਹ ਝੂਠ ਨਹੀਂ ਬੋਲ ਰਿਹਾ ਹੈ?
6.ਕੀ ਤੁਸੀ ਮੇਰੇ ਨਾਲ ਬਜ਼ਾਰ ਨਹੀਂ ਜਾ ਰਹੇ ਹੋ?
7.ਕੀ ਤੁਸੀ ਮੇਰੇ ਵੱਲ ਧਿਆਨ ਨਹੀਂ ਦੇ ਰਹੇ ਹੋ?
8.ਕੀ ਤੁਸੀ ਉਸਨੂੰ ਸੱਦ ਨਹੀਂ ਰਹੇ ਹੋ?
9.ਤੁਸੀ ਕਿਹੜੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ ਹੋ?
10.ਤੁਸੀ ਕਿਸ ਨਾਲ ਪਾਰਕ ਨਹੀਂ ਜਾ ਰਹੇ ਹੋ?
11.ਤੁਸੀ ਵਧੀਆ ਨੰਬਰ ਕਿਉ ਨਹੀਂ ਪ੍ਰਾਪਤ ਕਰ ਰਹੇ ਹੋ?
12.ਕੀ ਤੁਸੀ ਆਪਣੇ ਪੌਦਿਆਂ ਦੀ ਦੇਖਭਾਲ ਨਹੀਂ ਕਰ ਰਹੇ ਹੋ?
13.ਕੀ ਤੁਸੀ ਸੋਸ਼ਲ ਮੀਡੀਆ use ਨਹੀਂ ਕਰ ਰਹੇ ਹੋ?
14.ਕੀ ਤੁਸੀ ਨਹੀਂ ਆ ਰਹੇ ਹੋ?
15.ਕੀ ਤੁਸੀ ਨਹੀਂ ਗਾ ਰਹੇ ਹੋ?