Past Perfect Tense:
ਇਹਨਾਂ ਵਾਕਾਂ ਦੀ ਵਰਤੋਂ ਬੀਤੇ ਹੋਏ ਸਮੇਂ ਵਿੱਚ ਖ਼ਤਮ ਹੋ ਚੁੱਕੇ ਕੰਮ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਹਨਾਂ ਵਾਕਾਂ ਦੀ ਪਹਿਚਾਣ ਵਾਕਾਂ ਦੇ ਅੰਤ ਵਿੱਚ ਚੁੱਕਾ ਸੀ, ਚੁੱਕੇ ਸਨ, ਚੁੱਕੀਆਂ ਸਨ ਆਦਿ।
Rules: – S + had + v3 +ob
ਇਸ ਵਿੱਚ ਦੋ ਤਰ੍ਰਾਂ ਦੇ Sentence ਬਣਦੇ ਹਨ, ਜਦੋਂ ਵਾਂਕ ਵਿੱਚ ਦੋ ਕੰਮ ਹੋ ਰਹੇ ਹੋਣ ਤਾਂ ਵਾਂਕ ਦੇ ਜਿਹੜੇ ਹਿੱਸੇ ਵਿੱਚ ਕਿਰਿਆਂ ਦਾ ਕੰਮ ਪੂਰਾ ਹੋ ਚੁੱਕਾ ਹੋਵੇ ਉੱਥੇ Main Formula ਲਗਾਇਆਂ ਜਾਂਦਾ ਹੈ, ਜੋ ਕਿਰਿਆਂ (verb) ਬਾਅਦ ਵਿੱਚ ਪੂਰੀ ਹੋਈ ਹੋਵੇ, ਉਸ ਲਈ verb ਦੀ ਦੂਸਰੀ Form ਦਾ ਪ੍ਰਯੋਗ ਕੀਤਾਂ ਜਾਂਦਾ ਹੈ।
Examples: –
1. ਕਿਸਾਨਾਂ ਨੇ ਫਸਲਾਂ ਬੀਜ ਦਿੱਤੀਆਂ ਸਨ।
The farmers had sown the seeds.
2. ਤੁਹਾਡੇ ਜਾਣ ਤੋਂ ਬਾਅਦ ਉਸਨੇ ਚਾਹ ਬਣਾਈ।
She prepared tea after you had gone.
3. ਉਸਨੇ ਆਪਣਾ ਕੰਮ ਪਹਿਲਾਂ ਹੀ ਖ਼ਤਮ ਕਰ ਲਿਆ ਸੀ।
She had already finished her work.
4. ਮੈਂ ਉਸਨੂੰ ਉਸਦੇ ਜਨਮ ਦਿਨ ਤੇ ਤੋਹਫ਼ਾ ਭੇਜ ਦਿੱਤਾ ਸੀ।
I had sent gift on his birthday.
5. ਅਸੀਂ ਜਾ ਚੁੱਕੇ ਸੀ।
We had gone.
6. ਬੱਚਾ ਕੁਲਫ਼ੀ ਖ਼ਤਮ ਕਰ ਚੁੱਕਾ ਸੀ।
The child had finished the ice cream.
7. ਅਸੀਂ ਆਪਣਾ ਕੰਮ ਖ਼ਤਮ ਕਰ ਚੁੱਕੇ ਸੀ।
We had finished our work.
8. ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ।
The patient had died before the doctor arrive.
9. ਸਾਡੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ।
The train had left before we reached the station.
10. ਜਦੋਂ ਮੈਂ ਸਕੂਲ ਪਹੁੰਚਿਆਂ ਤਾਂ ਘੰਟੀ ਵੱਜ ਚੁੱਕੀ ਸੀ।
The bell had rung before I reached school.
Practice Example: –
- ਮੈਂ ਤੋਹਫ਼ਾ ਭੇਜ ਦਿੱਤਾ ਸੀ।
- ਉਹ ਮੈਨੂੰ ਡਾਂਟ ਚੁੱਕਾ ਸੀ।
- ਉਹ ਖਾਣਾ ਬਣਾ ਚੁੱਕੀ ਸੀ।
- ਤੁਹਾਡੇ ਆਉਣ ਤੋਂ ਪਹਿਲਾਂ ਉਹ ਸੌਂ ਚੁੱਕਾ ਸੀ।
- ਤੁਹਾਡੇ ਖਾਣਾ ਖਾਣ ਤੋਂ ਪਹਿਲਾਂ ਸਾਰੇ ਮਹਿਮਾਨ ਜਾ ਚੁੱਕੇ ਸੀ।
- ਮੰਮੀ ਦੇ ਖਾਣਾ ਬਣਾਉਣ ਤੋਂ ਪਹਿਲਾਂ ਦਾਦਾ ਜੀ ਸੈਰ ਕਰਕੇ ਵਾਪਸ ਆ ਚੁੱਕੇ ਸੀ।
- ਬੱਚਿਆਂ ਦੇ ਪਤੰਗ ਉਡਾਉਣ ਤੋਂ ਪਹਿਲਾਂ ਹਨੇਰੀ ਆ ਚੁੱਕੀ ਸੀ।
- ਬਰਸਾਤ ਹੋਣ ਤੋਂ ਬਾਅਦ ਹਨੇਰੀ ਆ ਚੁੱਕੀ ਸੀ।
- ਮੈਂ ਤੁਹਾਡੇ ਆਉਣ ਤੋਂ ਪਹਿਲਾਂ ਕੰਮ ਖ਼ਤਮ ਕਰ ਚੁੱਕਾ ਸੀ।
- ਮੈਂ ਸਮੇਂ ਤੇ ਸੌਂ ਗਿਆ ਸੀ।
Negative Sentences: –
Rules: – S + had + not + v3 + ob
ਨਾਂਹ ਵਾਚਕ ਵਾਕਾਂ ਵਿੱਚ had ਤੋਂ ਬਾਅਦ not ਲਗਾਇਆਂ ਜਾਂਦਾ ਹੈ।
Examples: –
1. ਗੱਡੀ ਅਜੇ ਤੱਕ ਨਹੀਂ ਆਈ ਸੀ।
The train hadn’t arrived yet.
2. ਮੈਂ ਇੰਨਾ ਸੁੰਦਰ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਸੀ।
I had never seen such a beautiful scene before.
3. ਉਸ ਨੇ ਕੱਲ ਤੱਕ ਮਕਾਨ ਖ਼ਾਲੀ ਨਹੀਂ ਕੀਤਾ ਸੀ।
He had not vacated the house till yesterday.
4. ਉਹ ਪਹਿਲਾਂ ਕਦੇ ਆਗਰੇ ਨਹੀਂ ਗਿਆ ਸੀ।
He had never been to Agra before.
5. ਮੈਂ ਕਿਸੇ ਦਾ ਦਿਲ ਨਹੀਂ ਦੁਖਾਇਆਂ ਸੀ।
I hadn’t hurt anyone.
6. ਸੂਰਜ ਚੜਨ ਤੋਂ ਪਹਿਲਾਂ ਤੁਸੀਂ ਨਹੀਂ ਉੱਠੇ ਸੀ।
You hadn’t woken up before the sun rise.
7. ਕੱਲ੍ਹ ਤੱਕ ਉਸਨੇ ਆਪਣਾ ਸਕੂਲ ਦਾ ਕੰਮ ਸਮਾਪਤ ਨਹੀਂ ਕੀਤਾ ਸੀ।
He hadn’t finished his homework till yesterday.
8. ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਕੂਲ ਨਹੀਂ ਪਹੁੰਚਿਆ।
He hadn’t reached school before it rained.
9. ਤੁਹਾਡੇ ਜਾਣ ਤੋਂ ਪਹਿਲਾਂ ਪਿਤਾ ਜੀ ਨਹੀਂ ਆਏ ਸੀ।
Father hadn’t come before you went.
10. ਮੇਰੇ ਘਰ ਪਹੁੰਚਣ ਤੋਂ ਪਹਿਲਾਂ ਬਾਰਿਸ਼ ਬੰਦ ਨਹੀਂ ਹੋਈ ਸੀ।
The rain hadn’t stopped before I reached home.
Practice Example: –
- ਪੁਲਿਸ ਦੇ ਆਉਣ ਤੋਂ ਪਹਿਲਾਂ ਚੋਰ ਨਹੀਂ ਭੱਜ ਚੁੱਕੇ ਸਨ।
- ਮੇਰੇ ਆਫ਼ਿਸ ਪਹੁੰਚਣ ਤੋਂ ਪਹਿਲਾਂ ਮੀਟਿੰਗ ਸ਼ੁਰੂ ਨਹੀਂ ਹੋਈ ਸੀ।
- ਅਧਿਆਪਕ ਦੇ ਪਹੁੰਚਣ ਤੋਂ ਪਹਿਲਾਂ ਬੱਚੇ ਸਵਾਲ ਹੱਲ ਨਹੀਂ ਕਰ ਚੁੱਕੇ ਸਨ।
- ਅਸੀਂ ਕੰਮ ਤੇ ਨਹੀਂ ਗਏ ਸੀ।
- ਤੁਹਾਡੇ ਖਾਣਾ ਖਾਣ ਤੋਂ ਪਹਿਲਾਂ ਬਾਰਿਸ਼ ਨਹੀਂ ਹੋਈ ਸੀ।
- ਗੱਡੀ ਨਿਕਲਣ ਤੋਂ ਪਹਿਲਾਂ ਮੋਹਨ ਸਟੇਸ਼ਨ ਨਹੀਂ ਪਹੁੰਚਿਆਂ ਸੀ।
- ਮੇਰੇ ਘਰ ਵਾਪਸ ਆਉਣ ਤੋਂ ਪਹਿਲਾਂ ਮੰਮੀ ਪੂਜਾ ਨਹੀਂ ਕਰ ਚੁੱਕੇ ਸਨ।
- ਬੱਚਿਆਂ ਦੇ ਸਕੂਲ ਪਹੁੰਚਣ ਤੋਂ ਪਹਿਲਾਂ ਚਪੜਾਸੀ ਘੰਟੀ ਨਹੀਂ ਵਜਾ ਚੁੱਕਾ ਸੀ।
- ਚਾਹ ਦੇ ਟਾਈਮ ਤੱਕ ਸਾਰੇ ਮਹਿਮਾਨ ਨਹੀਂ ਆਏ ਸਨ।
- ਮੈਂ ਇਹ ਖ਼ਬਰ ਪਹਿਲਾਂ ਕਦੇ ਨਹੀਂ ਸੁਣੀ ਸੀ।
Interrogative Sentences: –
ਜਿਹੜੇ ਵਾਕਾਂ ਵਿੱਚ ਕੁਝ ਪ੍ਰਸ਼ਨ ਪੁੱਛਿਆ ਜਾਂਦਾ ਹੈ, ਤਾਂ ਉਹਨਾਂ ਨੂੰ Interrogative Sentences ਕਿਹਾਂ ਜਾਂਦਾ ਹੈ।
Rules: – Had + S + v3 + ob+?
Examples: –
1. ਕੀ ਉਹ ਵਿਦੇਸ਼ ਜਾਣ ਤੋਂ ਪਹਿਲਾਂ ਅੰਗਰੇਜ਼ੀ ਸਿੱਖ ਰਿਹਾ ਸੀ?
Had he learned English before he visited abroad?
2. ਕੀ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੂੰ ਫੁੱਟਬਾਲ ਖੇਡ ਲਿਆ ਸੀ?
Had they played soccer before it started raining?
3. ਕੀ ਉਸਨੇ ਕੰਮ ਲਈ ਨਿਕਲਣ ਤੋਂ ਪਹਿਲਾਂ ਹੀ ਖਾਣਾ ਖਾ ਲਿਆ ਸੀ ?
Had he eaten food before he left for work?
4. ਕੀ ਦੁਕਾਨਾਂ ਬੰਦ ਹੋਣ ਤੋਂ ਪਹਿਲਾਂ ਤੁਸੀ ਬਜ਼ਾਰ ਪਹੁੰਚ ਚੁੱਕੇ ਸੀ?
Had you arrived at the market before the shop closed?
5. ਕੀ ਉਸਨੇ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਆਪਣਾ ਕਮਰਾ ਸਾਫ਼ ਕਰ ਲਿਆ ਸੀ?
Had she cleaned her room before the guests arrived?
Practice Examples: –
- ਕੀ ਤੁਸੀਂ ਆਪਣੇ ਦੋਸਤ ਨੂੰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਮਿਲੇ ਸੀ?
- ਕੀ ਅਮਿਤ ਨੇ ਇਸ ਖ਼ਤਰੇ ਦੀ ਸੂਚਨਾ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਸੀ?
- ਕੀ ਭਿਆਨਕ ਤੂਫ਼ਾਨ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਉੱਥੇ ਪਹੁੰਚ ਚੁੱਕੇ ਸੀ?
- ਕੀ ਅਧਿਆਪਕ ਦੇ ਆਉਣ ਤੋਂ ਪਹਿਲਾਂ ਵਿਦਿਆਰਥੀ ਖੜੇ ਹੋ ਚੁੱਕੇ ਸਨ?
- ਕੀ ਮਜਦੂਰਾਂ ਨੇ ਪਹਿਲਾਂ ਹੀ ਹੜਤਾਲ ਕਰ ਦਿੱਤੀ ਸੀ?
- ਕੀ ਉਸਦੀ ਪਤਨੀ ਕੱਲ ਸ਼ਾਮ ਤੱਕ ਵਾਪਸ ਆ ਚੁੱਕੀ ਸੀ?
- ਕੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀ ਮੈਦਾਨ ਵਿੱਚ ਪਹੁੰਚ ਚੁੱਕੇ ਸਨ?
- ਕੀ ਪੁਲਿਸ ਦੇ ਆਉਣ ਤੋਂ ਪਹਿਲਾਂ ਚੋਰ ਭੱਜ ਚੁੱਕੇ ਸਨ?
- ਕੀ ਗੱਡੀ ਸਮੇਂ ਸਿਰ ਸਟੇਸ਼ਨ ਪਹੁੰਚ ਚੁੱਕੀ ਸੀ?
- ਕੀ ਸੂਰਜ ਛਿਪਣ ਤੋਂ ਪਹਿਲਾਂ ਉਹ ਘਰ ਪਹੁੰਚ ਚੁੱਕੇ ਸਨ?
Interrogative + Negative Sentences: –
Rules: – Had + s + not + v3 + ob +?
ਕਦੇ ਨਹੀ ਲਈ ਅਸੀ “never” ਦਾ ਇਸਤੇਮਾਲ ਕਰਦੇ ਹਾਂ।
Examples: –
1. ਕੀ ਹਰੀਸ਼ ਨੇ ਪਹਿਲਾਂ ਕਦੇ ਸ਼ੇਰ ਨਹੀਂ ਦੇਖਿਆ ਸੀ?
Had Harish never seen the lion before?
2. ਕੀ ਤੁਸੀਂ ਇਹ ਫ਼ਿਲਮ ਪਹਿਲਾਂ ਕਦੇ ਨਹੀਂ ਦੇਖੀ ਸੀ?
Had you never watched this movie before?
3. ਕੀ ਉਸਨੇ ਕੱਲ ਤੱਕ ਆਪਣੀਆਂ Assignments ਪੂਰੀਆਂ ਨਹੀਂ ਕੀਤੀਆ ਸਨ?
Had she not completed her assignments till yesterday?
4. ਕੀ ਉਸਦੇ ਉੱਠਣ ਤੋਂ ਪਹਿਲਾਂ ਉਸਦੀ ਭੈਣ ਨਹੀਂ ਨਹਾ ਚੁੱਕੀ ਸੀ?
Hadn’t her sister taken a bath before she got up?
5. ਕੀ 3 ਵਜੇ ਤੱਕ ਚਪੜਾਸੀ ਨੇ ਸਾਰੇ ਕਮਰਿਆਂ ਨੂੰ ਤਾਲੇ ਨਹੀਂ ਲਗਾਏ ਸਨ?
Had the peon not locked all the rooms till 3 p.m?
Practice Example: –
- ਕੀ ਉਹਨੇ ਪਿਛਲੇ ਹਫ਼ਤੇ ਤੱਕ Assignments ਪੂਰੀਆਂ ਨਹੀਂ ਕੀਤੀਆ ਸੀ?
- ਕੀ ਤੁਸੀਂ ਇਹ ਨਾਵਲ ਕੱਲ ਤੱਕ ਪੂਰਾ ਨਹੀਂ ਪੜ ਚੁੱਕੇ?
- ਕੀ ਦੂਜਿਆਂ ਦੇ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਆਪਣਾ ਸਬਕ ਪੂਰਾ ਨਹੀਂ ਕੀਤਾ ਸੀ?
- ਕੀ ਮੰਮੀ ਦੇ ਘਰ ਵਾਪਸ ਆਉਣ ਤੋਂ ਪਹਿਲਾਂ ਪਾਪਾ ਘਰ ਵਾਪਸ ਨਹੀਂ ਆਏ ਸੀ?
- ਕੀ ਮੈਂ ਸੂਰਜ ਛਿਪਣ ਤੋਂ ਪਹਿਲਾਂ ਕੰਮ ਪੂਰਾ ਨਹੀਂ ਕੀਤਾ ਸੀ?
- ਕੀ ਉਹ ਘੰਟੀ ਵੱਜਣ ਤੋਂ ਪਹਿਲਾਂ ਸਕੂਲ ਨਹੀਂ ਪਹੁੰਚੇ ਸੀ?
- ਕੀ ਤੁਸੀਂ ਟਿਕਟਾਂ ਵਿਕਣ ਤੋਂ ਪਹਿਲਾਂ ਟਿਕਟ ਨਹੀਂ ਖਰੀਦੀ ਸੀ?
- ਕੀ ਇੰਟਰਵਿਉ ਤੋਂ ਪਹਿਲਾਂ ਉਹਨਾਂ ਨੂੰ ਮੈਸਿਜ ਨਹੀਂ ਆਇਆ ਸੀ?
- ਕੀ ਉਹ ਹਸਪਤਾਲ ਬੰਦ ਹੋਣ ਤੋਂ ਪਹਿਲਾਂ ਉੱਥੇ ਨਹੀਂ ਪਹੁੰਚੇ ਸਨ?
- ਕੀ ਤੁਸੀਂ ਇਹ ਖਾਣਾ ਪਹਿਲਾਂ ਕਦੇ ਨਹੀਂ ਖਾਧਾ ਸੀ?
W.H Family Sentences: –
Examples: –
1. ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਪਿਤਾ ਜੀ ਕਿੱਥੇ ਚਲੇ ਗਏ ਸੀ?
Where had the father gone before you reached home?
2. ਉਸਦੇ ਵਾਪਸ ਆਉਣ ਤੋਂ ਪਹਿਲਾਂ ਤੁਸੀਂ ਕਿਹੜਾ ਕੰਮ ਕਰ ਚੁੱਕੇ ਸੀ?
What work had you completed before he returned?
3. ਮੇਰੇ ਜਾਣ ਤੋਂ ਬਾਅਦ ਮਾਲ਼ੀ ਨੂੰ ਕਿਸਨੇ ਬੁਲਾਇਆ ਸੀ?
Who had called the gardener after I went?
4. ਨੇਤਾ ਜੀ ਦੇ ਆਉਣ ਤੋਂ ਪਹਿਲਾਂ ਮੀਟਿੰਗ ਕਦੋਂ ਸ਼ੁਰੂ ਹੋ ਚੁੱਕੀ ਸੀ?
When had the meeting started before the politician arrived?
5. ਪੁਲਿਸ ਦੇ ਆਉਣ ਤੋਂ ਪਹਿਲਾਂ ਚੋਰ ਨੂੰ ਕਿਸ ਨੇ ਫੜਿਆ ਸੀ?
Who had caught the thief before the police arrived?
Practice Example: –
- ਤੁਸੀ ਮੇਰੇ ਸਕੂਲ ਜਾਣ ਤੋਂ ਪਹਿਲਾਂ ਪੱਤਰ ਡਾਕ ਵਿੱਚ ਕਿਉਂ ਨਹੀਂ ਪਾਇਆ ਸੀ?
- ਉਸਨੇ ਘਰ ਪਹੁੰਚਣ ਤੋਂ ਪਹਿਲਾਂ ਪਾਪਾ ਨੂੰ ਫੋਨ ਕਿਉਂ ਨਹੀਂ ਕੀਤਾ ਸੀ?
- ਇੱਥੇ ਆਉਣ ਤੋਂ ਪਹਿਲਾਂ ਤੁਸੀਂ ਹਸਪਤਾਲ ਕਿਉਂ ਨਹੀ ਗਏ ਸੀ?
- ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਬੱਚੇ ਨੇ ਤਿਆਰੀ ਕਿਉਂ ਨਹੀਂ ਕੀਤੀ ਸੀ?
- ਅਧਿਆਪਕ ਦੇ ਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਪੜਾਈ ਸ਼ੁਰੂ ਕਿਉਂ ਨਹੀਂ ਕੀਤੀ ਸੀ?
- ਸੂਰਜ ਛਿਪਣ ਤੋਂ ਪਹਿਲਾਂ ਤੁਸੀਂ ਆਪਣਾ ਕੰਮ ਕਦੋਂ ਪੂਰਾ ਕੀਤਾ ਸੀ?
Past Indefinite Tense: –
ਜਦੋਂ ਕਿਸੇ ਕੰਮ ਦੇ ਬੀਤੇ ਜਾਂ ਲੰਘੇ ਹੋਏ ਸਮੇਂ ਵਿੱਚ ਹੋਣ ਦਾ ਪਤਾ ਲੱਗੇ ਤਾਂ ਉਹ Simple past tense ਕਹਾਉਂਦਾ ਹੈ।
ਪਹਿਚਾਣ :
ਇਸ ਤਰ੍ਰਾਂ ਦੇ ਵਾਕਾਂ ਦੇ ਅੰਤ ਵਿੱਚ ਆ ਸੀ, ਏ ਸੀ, ਈ ਸੀ, ਏ ਸਨ, ਈਆਂ ਸਨ ਦੀ ਅਵਾਜ਼ ਆਉਦੀਂ ਹੈ। ਸਾਰੇ ਹੀ Subject ਨਾਲ Same ਹੀ Rule use ਕੀਤਾ ਜਾਂਦਾ ਹੈ। ਇਸ ਤਰ੍ਰਾਂ Confusion ਦੀ ਕੋਈ ਸੰਭਾਵਨਾ ਨਹੀ ਹੋਣੀ ਚਾਹੀਦੀ
Rules For Affirmative: –
Rules: S + V2 + Ob
Example: –
1.ਅਸੀਂ ਫ਼ਿਲਮ ਦੇਖੀ।
We watched a movie.
2.ਪੁਲਿਸ ਨੇ ਚੋਰ ਨੂੰ ਫੜਿਆਂ।
The police caught the thief.
3.ਉਹਨਾਂ ਨੇ ਪਟਾਕੇ ਖ਼ਰੀਦੇ।
They bought crackers.
4.ਉਸਨੇ ਮੈਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ।
He gave me a birthday gift / present.
5.ਤੁਸੀਂ ਮੈਨੂੰ ਝੂਠ ਬੋਲਿਆ।
You told a lie to me.
Practice Examples: –
- ਕੁੜੀਆਂ ਨੇ ਗੀਤ ਗਾਏ।
- ਬਹੁਤ ਤੇਜ਼ ਬਾਰਿਸ਼ ਹੋਈ।
- ਕਿਸਾਨਾਂ ਨੇ ਫਸਲਾਂ ਕੱਟ ਲਈਆਂ।
- ਮੈਂ ਸਕੂਲ ਪਹੁੰਚਿਆਂ।
- ਪ੍ਰਧਾਨਮੰਤਰੀ ਨੇ ਭਾਸ਼ਣ ਦਿੱਤਾ।
- ਬਹੁਤ ਸਾਰੀਆਂ ਕੁੜੀਆਂ ਸਕੂਲ ਨਹੀਂ ਗਈਆਂ।
- ਉਸ ਨੇ ਖਾਣਾ ਬਣਾਇਆ।
- ਮੈਂ ਸਾਰਾ ਕੰਮ ਖ਼ਤਮ ਕੀਤਾ।
- ਅਸੀਂ ਉਹਨਾਂ ਦੇ ਘਰ ਗਏ।
- ਬੱਚਿਆਂ ਨੇ ਪਟਾਕੇ ਚਲਾਏ।
- ਅਧਿਆਪਕ ਨੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ।
- ਉਸਨੇ ਆਪਣਾ ਇਮਤਿਹਾਨ ਵਧੀਆ ਨੰਬਰਾਂ ਨਾਲ ਪਾਸ ਕੀਤਾ।
- ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ।
- ਸੁੰਦਰ ਨੇ ਮੇਰਾ ਮਜ਼ਾਕ ਉਡਾਇਆਂ।
- ਕੁ੍ੱਤਾ ਬਹੁਤ ਉੱਚੀ ਭੌਂਕਿਆਂ।
Rules For Negative Sentences: –
ਜਿਹੜੇ ਵਾਕਾਂ ਵਿੱਚ ਨਾਂਹਵਾਚਕ ਭਾਵ ਵੀ ਹੋਵੇ ਤਾਂ ਉਹਨਾਂ ਨੂੰ ਬਣਾਉਣ ਲਈ ਅਸੀ ਹੇਠ ਲਿਖੇ ਫਾਰਮੂਲੇ ਦੀ ਵਰਤੋਂ ਕਰਦੇ ਹਾਂ।
Rules:
S + did + not + v1 + ob
Past Indefinite ਦੇ ਵਾਕਾਂ ਵਿੱਚ ਨਾਂਹਵਾਚਕ ਵਾਂਕ ਲਿਖਣ ਲਈ – S ਤੋਂ ਬਾਅਦ did helping verb ਦੇ ਤੌਰ ਤੇ ਲਗਾਇਆਂ ਜਾਂਦਾ ਹੈ, ਤੇ (did) do ਦੀ v2 ਹੋਣ ਕਰਕੇ ਵਾਂਕ ਵਿੱਚ Main verb ਪਹਿਲੀ ਲਗਾਂਈ ਜਾਂਦੀ ਹੈ। ਜ਼ਿਆਦਾ learners ਲਿਖਣ ਤੇ ਬੋਲਣ ਸਮੇਂ ਦੇ ਵਾਕਾਂ ਵਿੱਚ ਲਗਾਉਣ ਤੋਂ ਬਾਅਦ ਲਗਾਉਣ ਦੀ ਗਲਤੀ ਕਰਦੇ ਹਨ, ਜੋ ਕਿ ਗਲਤ ਹੈ।
Example: –
1.ਉਸਨੇ ਕੋਈ ਕੰਮ ਨਹੀਂ ਕੀਤਾ।
He didn’t do any work.
2.ਅਸੀਂ ਖਾਣਾ ਨਹੀਂ ਬਣਾਇਆ।
We did not cooked food.
3.ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ।
The teacher didn’t punish the students.
4.ਮੇਰੇ ਭਰਾ ਨੇ ਝੂਠ ਨਹੀਂ ਬੋਲਿਆਂ।
My brother didn’t tell a lie.
5.ਤੁਸੀਂ ਕੱਲ ਨਹੀਂ ਆਏ।
You didn’t come yesterday.
Practice Examples: –
- ਅਸੀਂ ਇਮਤਿਹਾਨ ਨਹੀਂ ਦਿੱਤੇ।
- ਉਹ ਮੇਰੇ ਘਰ ਨਹੀਂ ਆਇਆਂ।
- ਮੈਂ ਸਮੇਂ ਸਿਰ ਨਹੀਂ ਪਹੁੰਚਿਆਂ।
- ਕੱਲ ਵਰਖਾ ਨਹੀਂ ਹੋਈ।
- ਤੁਸੀਂ ਕੋਈ ਕੰਮ ਪੂਰਾ ਨਹੀਂ ਕੀਤਾ।
- ਕਿਸਾਨਾਂ ਨੇ ਫਸਲਾਂ ਨਹੀਂ ਬੀਜੀਆਂ।
- ਬੱਚਿਆਂ ਨੇ ਕਲਾਸ ਵਿੱਚ ਰੌਲਾ ਨਹੀਂ ਪਾਇਆਂ।
- ਉਹ ਘੁੰਮਣ ਨਹੀਂ ਗਏ।
- ਸ਼ਾਮ ਨੇ ਨਵੀਂ ਗੱਡੀ ਨਹੀਂ ਖਰੀਦੀ।
- ਰਾਧਿਕਾ ਨੇ ਆਪਣਾ ਸਕੂਲ ਦਾ ਕੰਮ ਪੂਰਾ ਨਹੀਂ ਕੀਤਾ।
Interrogative Sentences: –
ਜਿੰਨਾ ਵਾਕਾਂ ਵਿੱਚ ਕੋਈ ਪ੍ਰਸ਼ਨ ਜਾਂ ਕੁਝ ਪੁੱਛਿਆਂ ਗਿਆਂ ਹੋਵੇ , ਉਹ ਵਾਂਕ Interrogative Sentences ਕਹਾਉਦੇਂ ਹਨ।
Rules: –
Did + s + v1 + ob +?
Examples: –
1. ਕੀ ਤੁਸੀਂ ਖਾਣਾ ਖਾਧਾ ?
Did you have food?
2. ਕੀ ਉਸਨੇ ਝੂਠ ਬੋਲਿਆ?
Did you tell a lie?
3. ਕੀ ਅਸੀਂ ਉਸਦੀ ਮਦਦ ਨਹੀਂ ਕੀਤੀ?
Did we help him?
4. ਕੀ ਉਹ ਤੁਹਾਡੇ ਘਰ ਆਇਆਂ?
Did you come to your home?
5. ਕੀ ਤੁਸੀਂ ਇਮਤਿਹਾਨ ਪਾਸ ਕੀਤਾ?
Did you pass your exam?
Practice Examples: –
- ਕੀ ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਦਿੱਤੀ?
- ਕੀ ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ?
- ਕੀ ਰੋਗੀ ਨੇ ਦਵਾਈ ਲਈ?
- ਕੀ ਰਾਧਾ ਨੇ ਗੀਤ ਗਾਇਆਂ?
- ਕੀ ਰਾਕੇਸ਼ ਅੱਜ ਦਫ਼ਤਰ ਗਿਆ?
- ਕੀ ਮੰਮੀ ਨੇ ਖਾਣਾ ਬਣਾਇਆ?
- ਕੀ ਪਾਪਾ ਅੱਜ ਜਲਦੀ ਘਰ ਪਹੁੰਚੇ?
- ਕੀ ਉਸਨੇ ਗੱਡੀ ਵਿੱਚ ਤੇਲ ਭਰਵਾਇਆਂ?
- ਕੀ ਚੋਰਾਂ ਨੇ ਤੁਹਾਡੇ ਦੋਸਤ ਦੇ ਘਰ ਵੀ ਚੋਰੀ ਕੀਤੀ?
- ਕੀ ਕੁੜੀਆਂ ਨੇ ਦੀਵਾਲੀ ਤੇ ਘਰ ਵਿੱਚ ਰੰਗੋਲੀ ਬਣਾਈ?
- ਕੀ ਸਕੂਲ ਆਪਣੇ ਪਹਿਲੇ ਸਮੇਂ ਤੇ ਸ਼ੂਰੂ ਹੋਇਆ?
WH Family Sentences: –
Rules and Examples: –
ਜੇਕਰ ਕੋਈ ਵੀ ਵਾਂਕ ਕਿਉ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ “ਪ੍ਰਸ਼ਨਵਾਚਕ” ਵਾਕਾਂ ਦੀ ਸ਼੍ਰੇਣੀ ਵਿੱਚ ਆਂਉਦੇ ਹਨ।
ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Rules: – WH + did + S + v1 + ob +?
Examples: –
1.ਤੁਸੀਂ ਬਜ਼ਾਰ ਕਦੋਂ ਗਏ?
When did you go to the market?
2.ਉਸਨੇ ਮੈਨੂੰ ਕਿਉਂ ਫੋਨ ਕੀਤਾ?
Why did he call me?
3.ਉਹ ਕਿਹੜੇ ਸਕੂਲ ਪੜਿਆ?
Which school did he study?
4. ਰਾਕੇਸ਼ ਕਿੱਥੇ ਗਿਆ?
Where did Rakesh go?
5.ਮੈਂ ਕਿਸ ਨਾਲ ਗੱਲ ਕੀਤੀ?
Whom did I talk?
Practice Examples: –
- ਅਧਿਆਪਕ ਨੇ ਕਲਾਸ ਕਦੋਂ ਸ਼ੁਰੂ ਕੀਤੀ?
- ਤੁਸੀਂ ਵਿਆਹ ਤੇ ਕਿਹੜੀ ਡਰੈਸ ਪਾਈ?
- ਤੁਹਾਡਾ ਕੰਮ ਕਿਸਨੇ ਪੂਰਾ ਕੀਤਾ?
- ਮੰਮੀ ਘਰ ਕਦੋਂ ਆਏ?
- ਉਸਨੇ ਸਕੂਲ ਦਾ ਕੰਮ ਕਦੋਂ ਪੂਰਾ ਕੀਤਾ?
- ਬਾਂਦਰ ਦਰੱਖਤ ਤੇ ਕਦੋਂ ਚੜਿਆ?
- ਉਸਨੇ ਕੀ ਕੀਤਾ?
- ਮਾਨਵ ਨੇ ਕਿਹੜੀ ਫ਼ਿਲਮ ਦੇਖੀ?
- ਤੁਸੀਂ ਗੱਡੀ ਕਿੱਥੇ ਪਾਰਕ ਕੀਤੀ?
- ਮੀਂਹ ਕਦੋਂ ਬੰਦ ਹੋਇਆਂ?
Interrogative + Negative: –
ਜਦੋਂ ਵਾਂਕ ਨਾਂਹਵਾਚਕ ਤੇ ਪ੍ਰਸ਼ਨਵਾਚਕ ਦੋਵੇਂ ਹੋਵੇ ਤਾਂ ਅਸੀ ਹੇਠ ਲਿਖਿਆਂ ਤਰੀਕਾ ਵਰਤਦੇ ਹਾਂ।
Rule: – Did + s + not + v1 + ob +?
ਅਸੀਂ did+ not ਜਾਂ didn’t ਵੀ ਲਗਾ ਸਕਦੇ ਹਾਂ।
Examples: –
1.ਕੀ ਉਹ ਅੱਜ ਘਰ ਨਹੀਂ ਗਿਆ?
Did he not go home today?
2.ਕੀ ਤੁਸੀਂ ਚਾਹ ਨਹੀਂ ਪੀਤੀ?
Didn’t you take tea?
3. ਕੀ ਰਾਮ ਆਪਣੇ ਭਰਾ ਸ਼ਾਮ ਨੂੰ ਨਹੀਂ ਮਿਲਿਆ?
Didn’t Ram meet his brother Sham?
4. ਕੀ ਰਾਜਨ ਕੱਲ ਦਿੱਲੀ ਨਹੀਂ ਗਿਆ?
Didn’t Rajan go to Delhi yesterday?
Practice Examples: –
- ਕੀ ਉਹ ਸਮੇਂ ਤੇ ਘਰ ਨਹੀਂ ਪਹੁੰਚਿਆ?
- ਕੀ ਉਸਨੇ ਕੁੱਤੇ ਨੂੰ ਖਾਣਾ ਨਹੀਂ ਖੁਆਇਆ?
- ਕੀ ਤੁਸੀਂ ਮੇਰੀ ਅਵਾਜ਼ ਨਹੀਂ ਸੁਣੀ?
- ਕੀ ਪਾਪਾ ਸ਼ਬਜੀ ਖਰੀਦ ਕੇ ਨਹੀਂ ਲਿਆਏ?
- ਕੀ ਰਿਤਿਕ ਨੇ ਤੁਹਾਡੇ ਪੈਸੇ ਵਾਪਸ ਨਹੀਂ ਕੀਤੇ?
- ਰਾਘਵ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ?
- ਕੀ ਡੇਜ਼ੀ ਅੱਜ ਘੁੰਮਣ ਨਹੀਂ ਗਈ?
- ਕੀ ਤੁਹਾਡੇ ਭਰਾ ਨੇ ਨਵੀਂ ਬਾਈਕ ਨਹੀਂ ਖਰੀਦੀ?
Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.
Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.