Past Continuous Tense:
ਜਦੋਂ ਕੋਈ ਕੰਮ ਭਾਵ ਕਿਰਿਆ (verb) ਬੀਤੇ ਹੋਏ ਸਮੇਂ ਵਿੱਚ ਜਾਰੀ ਹੋਵੇ, ਭਾਵ ਕੰਮ ਲੰਘੇ ਹੋਏ ਸਮੇਂ ਵਿੱਚ ਚੱਲ ਰਿਹਾ ਹੋਵੇ ਤਾਂ ਅੰਗਰੇਜ਼ੀ ਵਿੱਚ ਉਸ ਤਰ੍ਰਾਂ ਦੇ ਵਾਕਾਂ ਨੂੰ ਲਿਖਣ ਬੋਲਣ ਲਈ Past Continuous Tense ਦੀ ਵਰਤੋਂ ਕੀਤੀ ਜਾਂਦੀ ਹੈ।
ਪਹਿਚਾਣ: – ਜਿੰਨਾਂ ਵਾਕਾਂ ਦੇ ਅੰਤ ਵਿੱਚ ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ, ਲੱਗਾ ਹੁੰਦਾ ਹੈ, ਉਹ ਵਾਂਕ English ਵਿੱਚ ਲਿਖਣ Past Continuous ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Rules For Affirmative Sentences: –
Rules: – S + was/ were + v1 + ing + ob
ਕਰਤਾ (Subject) I, He, she, It ਅਤੇ ਕਿਸੇ ਵੀ ਨਾਮ ਨਾਲ = Was ਦੀ ਵਰਤੋਂ ਕੀਤੀ ਜਾਂਦੀ ਹੈ।
ਕਰਤਾ (Subject) We, You, They ਨਾਲ = Were ਲਗਾਇਆਂ ਜਾਂਦਾ ਹੈ।
Examples: –
1. ਉਹ ਪੜ ਰਿਹਾ ਸੀ।
He was studying.
2. ਬੱਚੇ ਪਾਰਕ ਵਿੱਚ ਖੇਡ ਰਹੇ ਸਨ।
The children were playing in the park.
3. ਵਿਦਿਆਰਥੀ ਸਕੂਲ ਜਾ ਰਹੇ ਸਨ।
The students were going to school.
4. ਅਸੀਂ ਆਪਣਾ ਕੰਮ ਕਰ ਰਹੇ ਸੀ।
We were doing our work.
5. ਬੱਚੇ ਚੋਰ ਸਿਪਾਹੀ ਖੇਡ ਰਹੇ ਸੀ।
The children were playing hide-seek.
Practice Examples: –
- ਸ਼ੇਰ ਜੰਗਲ ਵਿੱਚ ਦਿਹਾੜ ਰਿਹਾ ਸੀ।
- ਡਾਕੀਆਂ ਆਪਣੇ ਇਲਾਕੇ ਵਿੱਚ ਡਾਕ ਵੰਡ ਰਿਹਾ ਸੀ।
- ਸ਼ਿਕਾਰੀ ਕੁੱਤੇ ਹਿਰਨ ਦੇ ਪਿੱਛੇ ਭੱਜ ਰਹੇ ਸੀ।
- ਘੋੜਾ ਬਹੁਤ ਤੇਜ਼ ਭੱਜ ਰਿਹਾ ਸੀ।
- ਲੋਕ ਆਪਣੇ ਘਰਾਂ ਨੂੰ ਸਜਾ ਰਹੇ ਸੀ।
- ਅਸੀਂ ਆਪਣਾ ਮਕਾਨ ਖਾਲੀ ਕਰ ਰਹੇ ਸੀ।
- ਸਰਕਸ ਵਿੱਚ ਸ਼ੇਰ ਦਿਹਾੜ ਰਹੇ ਸੀ।
- ਚਿੱਤਰ ਵਿੱਚ ਮਹਾਤਮਾ ਗਾਂਧੀ ਚਰਖਾ ਕੱਤ ਰਹੇ ਸੀ।
- ਕੱਲ੍ਹ ਜਲੰਧਰ ਸ਼ਹਿਰ ਵਿੱਚ ਬਹੁਤ ਮੀਂਹ ਪੈ ਰਿਹਾ ਸੀ।
- ਗਾਰਡ ਹਰੀ ਝੰਡੀ ਹਿਲਾ ਰਿਹਾ ਸੀ।
Negative Sentences: –
ਜਿਹੜੇ ਵਾਕਾਂ ਵਿੱਚ ਨਾਂਹਵਾਚਕ ਭਾਵ ਹੋਵੇ, ਉਹ Negative Sentences ਦੀ Category ਵਿੱਚ ਆਉਂਦੇ ਹਨ। ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ helping verb ਨਾਲ not ਲਗਾਇਆਂ ਜਾਂਦਾ ਹੈ।
Rules: – S + was / were + not + v1 + ing + ob
Examples: –
1. ਤੁਹਾਡਾ ਭਰਾ ਨਹੀਂ ਰੋ ਰਿਹਾ ਸੀ।
Your brother was not crying.
2. ਮਾਲੀ ਫੁਲ ਨਹੀਂ ਚੁਗ ਰਿਹਾ ਸੀ।
The gardener was not plucking the flowers.
3. ਉਹ ਗੱਡੀ ਤੇਜ਼ ਚਲਾ ਰਿਹਾ ਸੀ।
He was driving car recklessly.
4. ਅਸੀਂ ਮੈਦਾਨ ਵਿੱਚ ਪ੍ਰੈਕਟਿਸ ਨਹੀਂ ਕਰ ਰਹੇ ਸੀ।
We were not practicing in the ground.
5. ਚਪੜਾਸੀ ਘੰਟੀ ਨਹੀਂ ਵਜਾ ਰਿਹਾ ਸੀ।
The peon was not ringing the bell.
Practice Examples: –
- ਤੁਸੀਂ ਆਪਣਾ ਪਾਠ ਨਹੀਂ ਦੁਹਰਾ ਰਹੇ ਸੀ।
- ਮੁੰਡੇ ਬੈਚਾਂ ਤੇ ਖੜੇ ਨਹੀਂ ਹੋ ਰਹੇ ਸੀ।
- ਉਸਦੀ ਨੱਕ ਵਿੱਚੋਂ ਖੂਨ ਨਹੀਂ ਵਹਿ ਰਿਹਾ ਸੀ।
- ਅਸੀਂ ਤੈਨੂੰ ਗਾਲਾਂ ਨਹੀਂ ਕੱਢ ਰਹੇ ਸੀ।
- ਮੈਂ ਫੁੱਲ ਨਹੀਂ ਤੋੜ ਰਿਹਾ ਸੀ।
- ਅਸੀਂ ਆਪਣੇ ਸੁਆਲ ਹੱਲ ਕਰ ਰਹੇ ਸੀ।
- ਉਸਦਾ ਨੱਕ ਨਹੀਂ ਵਗ ਰਿਹਾ ਸੀ।
- ਗਾਰਡ ਸੀਟੀ ਨਹੀਂ ਵਜਾ ਰਿਹਾ ਸੀ।
- ਅਸੀਂ ਆਪਣੇ ਮਿੱਤਰਾਂਂ ਨੂੰ ਧੋਖਾ ਨਹੀਂ ਦੇ ਰਹੇ ਸੀ।
- ਉਹ ਗਹਿਰੀ ਨੀਂਦ ਵਿੱਚ ਨਹੀਂ ਸੌਂ ਰਿਹਾ ਸੀ।
Interrogative Sentences: –
ਪ੍ਰਸ਼ਨਵਾਚਕ ਵਾਕਾਂ ਵਿੱਚ was/ were subject ਤੋਂ ਪਹਿਲਾਂ ਲਗਾਇਆਂ ਜਾਂਦਾ ਹੈ, ਤੇ ਫਿਰ Main Verb ਨਾਲ ing ਅਤੇ ਅੰਤ ਵਿੱਚ ਪ੍ਰਸ਼ਨਵਾਚਕ (?) ਲਗਾਇਆਂ ਜਾਂਦਾ ਹੈ।
Rules: – was / were + s + v1 + ing + ob +?
Examples: –
1. ਕੀ ਤੁਹਾਡੀ ਪ੍ਰੀਖਿਆ ਨਜ਼ਦੀਕ ਆ ਰਹੀ ਸੀ?
Was your exam approaching nearby?
2. ਕੀ ਬਾਗ਼ ਵਿੱਚ ਫੁਹਾਰੇ ਚੱਲ ਰਹੇ ਸੀ?
Were the fountains playing in the garden?
3. ਕੀ ਸਰਕਸ ਵਿੱਚ ਸ਼ੇਰ ਦਹਾੜ ਰਹੇ ਸਨ?
Were the lions roaring in the circus?
4. ਕੀ ਤੁਹਾਡੀ ਘੜੀ ਸਹੀ ਸਮਾਂ ਨਹੀਂ ਦਿਖਾ ਰਹੀ ਸੀ?
Was your watch keeping the correct time?
5. ਕੀ ਹਨੇਰੀ ਚੱਲ ਰਹੀ ਸੀ?
Was there a storm blowing?
Practice Examples: –
- ਕੀ ਉਹ ਆਪਣੇ ਕੀਤੇ ਤੇ ਪਛਤਾ ਰਿਹਾ ਸੀ?
- ਤੀ ਅਸੀਂ ਉਸਦਾ ਪੱਖ ਲੈ ਰਹੇ ਸੀ?
- ਕੀ ਉਸ ਸਮੇਂ ਅਸੀਂ ਖਾਣਾ ਖਾ ਰਹੇ ਸੀ?
- ਕੀ ਉਹ ਬਿਨਾਂ ਟਿਕਟ ਸਫ਼ਰ ਕਰ ਰਿਹਾ ਸੀ?
- ਕੀ ਤੁਸੀ ਨਦੀ ਵਿੱਚ ਕਿਸ਼ਤੀ ਚਲਾ ਰਹੇ ਸੀ?
- ਕੀ ਤ੍ਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕ ਰਹੀਆਂ ਸੀ?
- ਕੀ ਉਹ ਖਿੜਕੀ ਵਿੱਚੋਂ ਦੇਖ ਰਹੀ ਸੀ?
- ਕੀ ਰੋਗੀ ਦਰਦ ਨਾਲ ਤੜਫ ਰਿਹਾ ਸੀ?
- ਕੀ ਮੁਰਗਾ ਬਾਂਗ ਦੇ ਰਿਹਾ ਸੀ?
- ਕੀ ਲੜਕੇ ਜੂਆਂ ਖੇਡ ਰਹੇ ਸੀ?
W.H Family Sentences: –
ਜੇਕਰ ਕੋਈ ਵੀ ਵਾਂਕ ਕਿਉ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਕ “ਪ੍ਰਸ਼ਨਵਾਚਕ” ਵਾਕਾਂ ਦੀ ਸ਼੍ਰੇਣੀ ਵਿੱਚ ਆਂਉਦੇ ਹਨ।
ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।
Rules: – W.H was/ were + s+ not + v1+ ing + ob+?
Examples: –
1. ਤੁਸੀ ਕੀ ਖਾ ਰਹੇ ਸੀ?
What were you eating.
2. ਤੁਸੀਂ ਕਿਸ ਨਾਲ ਗੱਲ ਕਰ ਰਹੇ ਸੀ?
Whom were you talking to?
3. ਉਹ ਕਿੱਥੇ ਰਹਿ ਰਿਹਾ ਸੀ?
Where was he living?
4. ਉਹ ਕਿਹੜਾ ਗੀਤ ਗਾ ਰਹੇ ਸੀ?
Which song were you singing?
5. ਉਹ ਕਿੱਥੇ ਜਾ ਰਹੇ ਸਨ?
Where were they going?
Practice Examples: –
1.ਤੁਸੀਂ ਬਜ਼ਾਰ ਕਦੋਂ ਜਾ ਰਹੇ ਸੀ?
2. ਤੁਸੀਂ ਕਿਉਂ ਰੋ ਰਹੇ ਸੀ?
3. ਉਹ ਕਿਵੇਂ ਚੱਲ ਰਹੀ ਸੀ?
4. ਤੁਸੀਂ ਕਿਉਂ ਨਹੀਂ ਪੜ ਰਹੇ ਸੀ?
5. ਉਹ ਸਕੂਲ ਕਿਉਂ ਨਹੀਂ ਜਾ ਰਿਹਾ ਸੀ?
6. ਮੋਹਨ ਕੱਲ ਰਾਤ ਨੂੰ ਕਿੱਥੇ ਘੁੰਮ ਰਿਹਾ ਸੀ?
7. ਤੁਸੀਂ ਆਪਣੇ ਪਿਤਾ ਜੀ ਦਾ ਕਹਿਣਾ ਕਿਉਂ ਨਹੀਂ ਮੰਨ ਰਹੇ ਸੀ?
8. ਨੇਹਾ ਤੁਹਾਡਾ ਪਿੱਛਾ ਕਿਉਂ ਕਰ ਰਹੀ ਸੀ?
9. ਤੁਸੀਂ ਕੱਲ ਇੰਨੀ ਜ਼ੋਰ ਦੀ ਕਿਉਂ ਚੀਕ ਰਹੇ ਸੀ?
Interrogative + Negative Sentences: –
Rules: – Was/ Were + s + not + v1 + ing +ob+?
Examples: –
1. ਕੀ ਅਸੀ ਗਰੀਬਾਂ ਦੀ ਮਦਦ ਨਹੀਂ ਕਰ ਰਹੇ ਸੀ?
Weren’t we helping the poor?
2. ਕੀ ਬਾਹਰ ਬੂੰਦਾਂ – ਬਾਂਦੀ ਨਹੀਂ ਹੋ ਰਹੀ ਸੀ?
Wasn’t it drizzling outside?
3. ਕੀ ਅਸੀਂ ਆਪਣੇ ਦੋਸਤਾਂ ਨੂੰ ਧੋਖਾ ਨਹੀਂ ਦੇ ਰਹੇ ਸੀ?
Weren’t we deceiving our friends?
4. ਕੀ ਉਹ ਝੂਠ ਨਹੀਂ ਬੋਲ ਰਿਹਾ ਸੀ?
Wasn’t he telling a lie?
5. ਕੀ ਦਰਜ਼ੀ ਸੂਈ ਵਿੱਚ ਧਾਗਾ ਨਹੀਂ ਪਾ ਰਿਹਾ ਸੀ?
Wasn’t the tailor threading the needle?
6. ਕੀ ਇਹ ਕਿਤਾਬ ਹੱਥੋਂ ਹੱਥ ਨਹੀਂ ਵਿਕ ਰਹੀ ਸੀ?
Wasn’t this book selling like hot case?
7. ਕੀ ਉਹ ਤੈਨੂੰ ਗਾਲਾਂ ਨਹੀਂ ਕੱਢ ਰਹੇ ਸੀ?
Weren’t they abusing you?
8. ਕੀ ਬੱਚਾ ਦੰਦ ਨਹੀਂ ਕੱਢ ਰਿਹਾ ਸੀ?
Wasn’t the child cutting the teeth.
9. ਕੀ ਸੈਨਾ ਦੁਸ਼ਮਣਾਂ ਦਾ ਮੁਕਾਬਲਾ ਨਹੀਂ ਕਰ ਰਹੀ ਸੀ?
Wasn’t the army confronting the enemy?
10. ਕੀ ਖੂਹ ਨਹੀਂ ਚੱਲ ਰਿਹਾ ਸੀ?
Wasn’t the well working?
Practice Examples: –
- ਕੀ ਬਾਹਰ ਬਾਰਿਸ਼ ਨਹੀਂ ਹੋ ਰਹੀ ਸੀ?
- ਕੀ ਤੁਸੀਂ ਆਪਣਾ ਕੰਮ ਮਨ ਲਗਾ ਕੇ ਨਹੀਂ ਕਰ ਰਹੇ ਸੀ?
- ਕੀ ਉਹ ਤੁਹਾਨੂੰ ਨਹੀਂ ਕੁੱਟ ਰਿਹਾ ਸੀ?
- ਕੀ ਸੁਮਿਤ ਆਪਣਾ ਪਾਠ ਯਾਦ ਨਹੀਂ ਕਰ ਰਿਹਾ ਸੀ?
- ਕੀ ਰਾਧਾ ਮੰਦਿਰ ਨਹੀਂ ਜਾ ਰਹੀ ਸੀ?
- ਕੀ ਬਾਪੂ ਸਾਰਿਆਂ ਨੂੰ ਧੋਖਾ ਨਹੀਂ ਦੇ ਰਿਹਾ ਸੀ?
- ਕੀ ਸਾਵਿਤਰੀ ਯਮਰਾਜ ਤੋਂ ਆਪਣੇ ਪਤੀ ਦੇ ਪ੍ਰਾਣਾਂ ਦੀ ਭੀਖ ਨਹੀਂ ਮੰਗ ਰਹੀ ਸੀ?
- ਕੀ ਹਲਵਾਈ ਮਠਿਆਈ ਨਹੀਂ ਬਣਾ ਰਿਹਾ ਸੀ?
- ਕੀ ਮੋਹਨ ਰਾਧਾ ਨੂੰ ਨਹੀਂ ਬੁਲਾ ਰਿਹਾ ਸੀ?
- ਕੀ ਸੀਤਾ ਗੀਤਾ ਨੂੰ ਤੰਗ ਨਹੀਂ ਕਰ ਰਹੀ ਸੀ?