Future Perfect Tense: –
ਜਦੋਂ ਕੋਈ ਕਿਰਿਆਂ ਜਾਂ ਕੰਮ ਭਵਿੱਖ ਵਿੱਚ ਕਿਸੇ ਸਮੇਂ ਜਾਂ ਸਮੇਂ ਤੋਂ ਪਹਿਲਾਂ ਪੂਰਾ ਹੋਣ ਦਾ ਪਤਾ ਚੱਲੇ ਤਾਂ ਇਸ ਤਰ੍ਰਾਂ ਦੇ ਵਾਕ Future Perfect Tense ਕਹਾਉਂਦੇ ਹਨ।
ਪਹਿਚਾਣ: – ਇਸ ਤਰ੍ਰਾਂ ਦੇ ਵਾਕਾਂ ਦੇ ਅੰਤ ਵਿੱਚ ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਚੁੱਕੇ ਹੋਣਗੇ, ਚੁੱਕੀਆਂ ਹੋਣਗੀਆਂ ਲੱਗਾ ਹੁੰਦਾ ਹੈ।
Future Perfect Tense ਵਿੱਚ ਦੋ ਤਰ੍ਰਾਂ ਦੇ ਵਾਕ ਬਣਦੇ ਹਨ।
- ਕੁਝ ਵਾਕ ਜਿੰਨਾਂ ਵਿੱਚ ਇੱਕ ਹੀ ਕਿਰਿਆ(verb) ਕੰਮ ਹੋ ਰਿਹਾ ਹੁੰਦਾ ਹੈ।
- ਕੁਝ ਵਾਕ ਜਿੰਨਾਂ ਵਿੱਚ ਦੋ ਕਿਰਿਆਵਾਂ ਇੱਕਠੀਆਂ ਹੋ ਰਹੀਆਂ ਹੁੰਦੀਆਂ ਹਨ।
Rules For Affirmative Sentences: –
Note: – ਉਹ ਵਾਂਕ ਜਿੰਨਾਂ ਵਿੱਚ ਇੱਕ ਹੀ ਕਿਰਿਆ ਹੋ ਰਹੀ ਹੁੰਦੀ ਹੈ।
Rules: – S + Will/ Shall + have + v3 +ob
Examples: –
1. ਰਾਜੇਸ਼ ਸੌਂ ਚੁੱਕਾ ਹੋਵੇਗਾ।
Rajesh will have slept.
2. ਉਹ ਘਰ ਪਹੁੰਚ ਚੁੱਕਾ ਹੋਵੇਗਾ।
He will have reached home.
3. ਮੈਂ 10 ਵਜੇ ਤੱਕ ਘਰ ਪਹੁੰਚ ਚੁੱਕਾ ਹੋਵਾਂਗਾ।
I will have reached home by 10 o’ clock.
4. ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਦੇ ਦਿੱਤੀ ਹੋਵੇਗੀ।
The teacher will have punished the students.
5. ਕੱਲ ਤੱਕ ਉਸਨੇ ਸਾਰਾ ਕੰਮ ਖ਼ਤਮ ਕਰ ਲਿਆ ਹੋਵੇਗਾ।
He will have completed the work by tomorrow.
ਕੱਲ ਤੱਕ, ਸ਼ਾਮ ਤੱਕ, ਪਰਸੋਂ ਤੱਕ ਜਾਂ ਕਿਸੇ ਦਿਨ ਜਾਂ ਨਿਸ਼ਚਿਤ ਸਮੇਂ ਲਈ by ਦੀ ਵਰਤੋਂ ਕੀਤੀ ਜਾਂਦੀ ਹੈ।
Note: – ਦੋ ਕਿਰਿਆਵਾਂ ਵਾਲੇ ਵਾਕਾਂ ਦੇ ਲਈ ਹੇਠ ਲਿਖੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ।
Rules: – S+ Will/ Shall + have + v3 + ob+ s + v1+ s/es +ob
Examples: –
1. ਅਧਿਆਪਕ ਦੇ ਆਉਣ ਤੋਂ ਪਹਿਲਾਂ ਬੱਚੇ ਆਪਣਾ ਸਬਕ ਯਾਦ ਕਰ ਚੁੱਕੇ ਹੋਣਗੇ।
The students will have revised their lesson before the teacher arrived.
2. ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਫ਼ਸਲਾਂ ਕੱਟ ਲਈਆਂ ਹੋਣਗੀਆਂ ।
The farmers will have cut the crops before it rains.
3. ਮੁੱਖ ਅਧਿਆਪਕ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਚੁੱਕੇ ਹੋਵਾਂਗਾ।
We will done the arrangements before the chief guest arrives.
4. ਸਾਡੇ ਘਰ ਪਹੁੰਚਣ ਤੋਂ ਪਹਿਲਾਂ ਬੱਚੇ ਸੌਂ ਚੁੱਕੇ ਹੋਣਗੇ।
The children will have slept before we reached home.
5. ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਟ੍ਰੇਨ ਨਿਕਲ ਚੁੱਕੀ ਹੋਵੇਗੀ।
The train will have left before I reach at the station.
Practice Examples: –
- ਸ਼ੁਭਮ ਬੰਬੇ ਪਹੁੰਚ ਚੁੱਕਾ ਹੋਵੇਗਾ।
- ਦਰਜ਼ੀ ਸੂਟ ਸਿਲਾਈ ਕਰ ਚੁੱਕਾ ਹੋਵੇਗਾ।
- ਜੱਜ ਮੁਜਰਿਮਾਂ ਨੂੰ ਸਜ਼ਾ ਸੁਣਾ ਚੁੱਕਾ ਹੋਵੇਗਾ।
- ਪਿਤਾ ਜੀ ਅਰਾਮ ਕਰ ਚੁੱਕੇ ਹੋਣਗੇ।
- ਮੇਰੇੇ ਮਾਤਾ ਜੀ ਘਰ ਪਹੁੰਚ ਚੁੱਕੇ ਹੋਣਗੇ।
- ਰਵੀਨਾ ਪਹਿਲਾਂ ਹੀ ਕੰਮ ਪੂਰਾ ਕਰ ਚੁੱਕੀ ਹੋਵੇਗੀ।
- ਮੌਸਮ ਬਦਲਣ ਤੋਂ ਪਹਿਲਾਂ ਅਸੀਂ ਨਵੇਂ ਕੱਪੜੇ ਖਰੀਦ ਚੁੱਕੇ ਹੋਵਾਂਗੇ।
- ਮੰਤਰੀ ਦੇ ਆਉਣ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਹੋਵੇਗੀ।
- ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਮੀਂਹ ਬੰਦ ਹੋ ਚੁੱਕਾ ਹੋਵੇਗਾ।
- ਸੂਰਜ ਚੜਨ ਤੋਂ ਪਹਿਲਾਂ ਅਸੀਂ ਘਰ ਪਹੁੰਚ ਚੁੱਕੇ ਹੋਵਾਂਗੇ।
Negative Sentences: –
Rules: – S+ Will/ Shall + not + have + v3 + ob
Examples: –
1. ਮੇਰੇ ਪਹੁੰਚਣ ਤੋਂ ਪਹਿਲਾਂ ਸਾਰੇ ਮੁੰਡੇ ਅਭਿਆਸ ਸ਼ੁਰੂ ਨਹੀ ਕਰ ਚੁੱਕੇ ਹੋਣਗੇ।
All the boys will not have started the practice before I reach.
2. ਪਾਪਾ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਮੀਂਹ ਬੰਦ ਨਹੀਂ ਹੋ ਚੁੱਕਾ ਹੋਵੇਗਾ।
The rain will not have stopped before papa reaches office.
3. ਉਸਨੇ ਦੁਪਹਿਰ ਤੱਕ ਕੰਮ ਪੂਰਾ ਨਹੀਂ ਕੀਤਾ ਹੋਵੇਗਾ।
He will not have completed work by afternoon.
4. ਰਾਣੀ ਸੋਮਵਾਰ ਤੱਕ ਕਹਾਣੀ ਪੂਰੀ ਨਹੀਂ ਕਰ ਚੁੱਕੀ ਹੋਵੇਗੀ।
Rani will not have completed story by Monday.
5. ਉਸਨੇ ਕਸਰਤ ਨਹੀਂ ਕੀਤੀ ਹੋਵੇਗੀ।
He will have done exercise.
Practice Exercise: –
- ਤੁਹਾਡੇ ਆਉਂਣ ਤੋਂ ਪਹਿਲਾਂ ਮੈਂ ਦਿੱਲੀ ਨਹੀਂ ਜਾ ਚੁਕਿਆ ਹੋਵਾਂਗਾ।
- ਉਹਨਾਂ ਨੇ ਹੁਣ ਤੱਕ ਘਾਟਾ ਪੂਰਾ ਨਹੀਂ ਕੀਤਾ ਹੋਵੇਗਾ।
- ਕਾਰੀਗਰ ਕੱਲ ਤੱਕ ਮੇਜ਼ ਨਹੀਂ ਬਣਾ ਚੁੱਕਾ ਹੋਵੇਗਾ।
- ਅਸੀਂ ਦੁਪਹਿਰ ਤੱਕ ਵਾਪਸ ਨਹੀਂ ਆ ਚੁੱਕੇ ਹੋਵਾਂਗੇ।
- ਦਸ ਵਜੇ ਤੱਕ ਡਾਕਟਰ ਨੇ ਰੋਗੀ ਦਾ ਆਪ੍ਰਸ਼ੇਨ ਨਹੀਂ ਕੀਤਾ ਹੋਵੇਗਾ।
- ਸਵੇਰ ਤੱਕ ਬਾਰਿਸ਼ ਬੰਦ ਨਹੀਂ ਹੋਈ ਹੋਵੇਗੀ।
- ਹੁਣ ਤੱਕ ਸ਼ੇਰ ਨੇ ਹਿਰਨ ਨੂੰ ਨਹੀਂ ਮਾਰਿਆਂ ਹੋਵੇਗਾ।
- ਉਸਨੇ ਇਸ ਕੰਮ ਲਈ ਤੁਹਾਡਾ ਧੰਨਵਾਦ ਨਹੀਂ ਕੀਤਾ ਹੋਵੇਗਾ।
- ਇਹ ਕੰਮ ਪੂਰਾ ਹੋਣ ਤੋਂ ਪਹਿਲਾਂ ਉਹ ਦਫ਼ਤਰ ਨਹੀਂ ਪਹੁੰਚਿਆਂ ਹੋਵੇਗਾ।
- ਚੋਰ ਦੇ ਭੱਜਣ ਤੋਂ ਪਹਿਲਾਂ ਪੁਲਿਸ ਨਹੀਂ ਪਹੁੰਚੀ ਹੋਵੇਗੀ।
Interrogative Sentences: –
Rules: Will/ Shall + S + have+ v3 +ob+?
Interrogative + Negative = Will/ Shall + not+ have+ v3 + ob+?
ਨਾਂਹਵਾਚਕ + ਪ੍ਰਸ਼ਨਵਾਚਕ ਵਾਕਾਂ ਵਿੱਚ helping verb ਨਾਲ not ਲਗਾਇਆਂ ਜਾਦਾ ਹੈ।
Examples: –
1. ਕੀ ਹੁਣ ਤੱਕ ਪੁਲਿਸ ਚੋਰਾਂ ਨੂੰ ਫੜ ਚੁੱਕੀ ਹੋਵੇਗੀ?
Will the police have caught the thieves by now?
2. ਕੀ 10 ਵਜੇ ਤੱਕ ਬਾਰਿਸ਼ ਬੰਦ ਹੋ ਚੁੱਕੀ ਹੋਵੇਗੀ?
Will the rain have stopped by 10 o’clock?
3. ਕੀ ਹੁਣ ਤੱਕ ਉਹ ਬਾਰਵੀ ਕਲਾਸ ਪਾਸ ਕਰ ਚੁੱਕਾ ਹੋਵੇਗਾ?
Will he have passed 12th class by now?
4. ਕੀ ਸ਼ਾਮ ਤੱਕ 100 ਦੌੜਾਂ ਬਣਾ ਚੁੱਕੇ ਹੋਣਗੇ?
Will we have scored 100 runs by evening?
5. ਕੀ ਕੱਲ ਤੱਕ ਰੋਗੀ ਮਰ ਚੁੱਕਾ ਹੋਵੇਗਾ?
Will the patient have died by tomorrow?
Practice Exercise: –
- ਕੀ ਮੈਂ ਸਵੇਰੇ 10 ਵਜੇ ਤੱਕ ਅਪਣਾ ਕੰਮ ਖ਼ਤਮ ਕਰ ਚੁੱਕਾ ਹੋਵਾਂਗਾ?
- ਕੀ ਉਹ ਸ਼ਾਮ ਤੱਕ ਘਰ ਪਹੁੰਚ ਚੁੱਕੀ ਹੋਵੇਗੀ?
- ਕੀ ਉਹ ਅਗਲੀ ਸਰਦੀਆਂ ਤੱਕ ਨਵਾਂ ਘਰ ਬਣਾ ਚੁੱਕੇ ਹੋਣਗੇ?
- ਕੀ ਅਸੀਂ ਤਿਉਹਾਰ ਤੋਂ ਪਹਿਲਾਂ ਆਪਣੀ ਤਿਆਰੀ ਪੂਰੀ ਕਰ ਚੁੱਕੇ ਹੋਵਾਂਗੇ?
- ਕੀ ਤੁਸੀਂ ਆਪਣੀ ਪ੍ਰੀਖਿਆਂ ਦੀ ਤਿਆਰੀ ਕਰ ਚੁੱਕੇ ਹੋਵੋਗੇ?
- ਕੀ ਅਧਿਆਪਕ ਕਲਾਸ ਖ਼ਤਮ ਹੋਣ ਤੋਂ ਪਹਿਲਾਂ ਪ੍ਰੀਖਿਆਂ ਪੱਤਰ ਤਿਆਰ ਕਰ ਚੁੱਕੇ ਹੋਣਗੇ?
- ਕੀ ਤੁਸੀਂ ਗੱਡੀ ਆਉਣ ਤੋਂ ਪਹਿਲਾਂ ਸਟੇਸ਼ਨ ਪਹੁੰਚ ਚੁੱਕੇ ਹੋਵੋਗੇ?
- ਕੀ ਉਹ ਇਸ ਹਫ਼ਤੇ ਤੱਕ ਸਾਰੀ ਸਮੱਸਿਆਵਾਂ ਦਾ ਸਮਾਧਾਨ ਕਰ ਚੁੱਕਾ ਹੋਵੇਗਾ?
- ਕੀ ਉਹ ਅਗਲੇ ਮਹੀਨੇ ਨਵੀਂ ਨੌਕਰੀ ਪਾ ਚੁੱਕਾ ਹੋਵੇਗਾ?
- ਕੀ ਡਾਕਟਰ ਮਰੀਜ਼ ਦਾ ਇਲਾਜ ਸਵੇਰ ਤੱਕ ਪੂਰਾ ਕਰ ਚੁੱਕਾ ਹੋਵੇਗਾ?
WH. Family: –
Rules: – WH + will/ shall + sb+ have+ v3+ob+?
Negative: – WH + will/ shall + sb + not+ have + v3+ob+?
Examples: –
1. ਉਹ ਕਦੋਂ ਨਵੀਂ ਦੁਕਾਨ ਖੋਲ ਚੁੱਕਾ ਹੋਵੇਗਾ?
When will he have opened a new shop?
2. ਮਾਤਾ ਜੀ ਨਵਾਂ ਸਵੈਟਰ ਕਦੋਂ ਬੁਣ ਚੁੱਕੀ ਹੋਵੇਗੀ?
When will the mother have knitted a new sweater?
3. ਤੁਸੀਂ ਉਸਦੇ ਜਨਮ ਦਿਨ ਲਈ ਕੀ ਤੋਹਫ਼ਾ ਖ਼ਰੀਦ ਚੁੱਕੇ ਹੋਵੇਗਾ?
What gift will you have bought for her birthday?
4. ਉਹ ਕਿਸ ਕਾਲਜ ਵਿੱਚ ਪੜ ਚੁੱਕਾ ਹੋਵੇਗਾ?
In which college will he have studied?
Negative: –
1. ਤੁਸੀਂ ਕਿਉਂ ਨਹੀਂ ਆਪਣਾ ਕਮਰਾ ਸਜਾਇਆਂ ਹੋਵੇਗਾ?
Why will you not have decorated your room?
2. ਉਸਨੇ ਇੱਥੇ ਕਮਰਾ ਬੁ੍ੱਕ ਨਹੀਂ ਕੀਤਾ ਹੋਵੇਗਾ?
Here will he not have booked room?
3. ਉਹ ਕਿਉਂ ਨਹੀਂ ਆਇਆ ਹੋਵੇਗਾ?
Why will not he have come?
4. ਉਹਨਾਂ ਬਾਰੇ ਅਸੀਂ ਕਿੱਥੇ ਨਹੀਂ ਪੜਿਆ ਹੋਵੇਗਾ?
Where will we not have read about them?
5. ਮੈਂ ਕਿਵੇਂ ਨਹੀਂ ਨਵੀਂ ਸ਼ੁਰੂਆਤ ਕੀਤੀ ਹੋਵੇਗੀ?
How will I not have started a new beginning?
Practice Examples: –
- ਪ੍ਰਿੰਸੀਪਲ ਦੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਨੂੰ ਕਿਹੜਾ ਅਧਿਆਪਕ ਸਜ਼ਾ ਦੇ ਚੁੱਕਾ ਹੋਵੇਗਾ?
- ਸੂਰਜ ਚੜਨ ਤੋਂ ਪਹਿਲਾਂ ਤੁਸੀਂ ਕੀ ਖਾ ਚੁੱਕੇ ਹੋਵੋਗੇ?
- ਬੱਚੇ ਕਿੱਥੇ ਮੈਚ ਖੇਡ ਚੁੱਕੇ ਹੋਣਗੇ?
- ਪਿਤਾ ਜੀ ਦੇ ਆਉਣ ਤੋਂ ਪਹਿਲਾਂ ਦੁੱਧ ਕੌਣ ਲਿਆਇਆ ਹੋਵੇਗਾ?
- ਉਹ ਮੇਰੀ ਸਹਾਇਤਾ ਤੋਂ ਬਿਨਾਂ ਇਹ ਕੰਮ ਕਿਵੇਂ ਕਰ ਚੁੱਕਾ ਹੋਵੇਗਾ?
- ਮੰਮੀ ਦੇ ਘਰ ਵਾਪਸ ਆਉਣ ਤੋਂ ਪਹਿਲਾਂ ਘਰ ਦੀ ਸਫ਼ਾਈ ਕਿਸਨੇ ਕੀਤੀ ਹੋਵੇਗੀ?
- ਟ੍ਰੇਨ ਦਾ ਫਾਟਕ ਕਿਸਨੇ ਖੋਲਿਆ ਹੋਵੇਗਾ?
- ਸੂਰਜ ਛਿਪਣ ਤੱਕ ਅਸੀਂ ਕਿੰਨੀਆਂ ਦੌੜਾਂ ਬਣਾ ਲਈਆਂ ਹੋਣਗੀਆਂ?
- ਹੁਣ ਤੱਕ ਉਹ ਕਿੰਨੇ ਰਿਸ਼ਤੇਦਾਰਾਂ ਨੂੰ ਮਿਲ ਚੁੱਕਾ ਹੋਵੇਗਾ?
- ਸਤੀਸ਼ ਨੇ ਪੁਸ਼ਪਾ ਫ਼ਿਲਮ ਕਦੋਂ ਵੇਖੀ ਹੋਵੇਗੀ?
Interrogative + Negative: –
Rules: – Will/ Shall + s+ not + have +v3 + ob+?
Examples: –
1. ਕੀ ਕੱਲ ਰਾਤ ਤੱਕ ਅਸੀਂ ਕੰਮ ਪੂਰਾ ਨਹੀਂ ਕਰ ਚੁੱਕੇ ਹੋਵਾਂਗੇ?
Will we not have completed our work by tomorrow?
2. ਕੀ ਅਗਲੇ ਦੋ ਘੰਟਿਆਂ ਤੱਕ ਮੀਂਹ ਬੰਦ ਨਹੀਂ ਹੋ ਚੁੱਕਾ ਹੋਵੇਗਾ?
Will the rain not have stopped by the next two hours?
3. ਕੀ ਉਹ ਅਗਲੇ ਹਫ਼ਤੇ ਤੱਕ ਦਿੱਲੀ ਤੋਂ ਵਾਪਸ ਨਹੀਂ ਆ ਚੁੱਕੀ ਹੋਵੇਗੀ?
Won’t she have come back from Delhi by the next week?
4. ਕੀ ਸ਼ਾਮ ਹੋਣ ਤੱਕ ਸਾਰੇ ਮਹਿਮਾਨ ਨਹੀਂ ਆ ਚੁੱਕੇ ਹੋਣਗੇ?
Won’t all the guests have arrived by the evening?
5. ਕੀ ਤੁਸੀਂ ਅਗਲੇ ਸਾਲ ਤੱਕ ਲੱਖਾਂ ਰੁਪਏ ਨਹੀਂ ਕਮਾ ਚੁੱਕੇ ਹੋਵੋਗੇ?
Won’t you have earned millions of rupees by the next year?
Practice Exercise: –
- ਕੀ ਅਸੀਂ ਅਗਲੇ ਐਤਵਾਰ ਤੱਕ ਨਵਾਂ ਘਰ ਸਾਫ਼ ਨਹੀਂ ਕਰ ਚੁੱਕੇ ਹੋਵਾਂਗੇ
- ਕੀ ਸਰਕਾਰ ਇਸ ਸਾਲ ਦੇ ਅੰਤ ਤੱਕ ਨਵੀਂ ਨੀਤੀ ਲਾਗੂ ਨਹੀਂ ਕਰ ਚੁੱਕੀ ਹੋਵੇਗੀ
- ਕੀ ਸੂਰਜ ਚੜਨ ਤੋਂ ਪਹਿਲਾਂ ਯਾਤਰੀ ਪਹਾੜ ਨਹੀਂ ਚੜ ਚੁੱਕੇ ਹੋਣਗੇ
- ਕੀ ਕੰਪਨੀ ਅਗਲੇ ਮਹੀਨੇ ਤੱਕ ਨਵਾਂ ਉਤਪਾਦ ਲਾੱਚ ਨਹੀਂ ਕਰ ਚੁੱਕੇ ਹੋਣਗੇ
- ਕੀ ਤੁਸੀਂ ਅਗਲੇ ਹਫ਼ਤੇ ਤੱਕ ਆਪਣੀ ਯੋਜਨਾ ਨਹੀਂ ਬਣਾ ਚੁੱਕੇ ਹੋਵੋਗੇ
- ਕੀ ਉਹ ਅਗਲੀ ਸਰਦੀਆਂ ਤੱਕ ਨਵਾਂ ਘਰ ਨਹੀਂ ਬਣਾ ਚੁੱਕੇ ਹੋਣਗੇ?
- ਕੀ ਅਸੀਂ ਤਿਉਹਾਰ ਤੋਂ ਪਹਿਲਾਂ ਆਪਣੀ ਤਿਆਰੀ ਪੂਰੀ ਨਹੀਂ ਕਰ ਚੁੱਕੇ ਹੋਵਾਂਗੇ?
- ਕੀ ਤੁਸੀਂ ਆਪਣੀ ਪ੍ਰੀਖਿਆਂ ਦੀ ਤਿਆਰੀਨਹੀਂ ਕਰ ਚੁੱਕੇ ਹੋਵੋਗੇ?
- ਕੀ ਅਧਿਆਪਕ ਕਲਾਸ ਖ਼ਤਮ ਹੋਣ ਤੋਂ ਪਹਿਲਾਂ ਪ੍ਰੀਖਿਆਂ ਪੱਤਰ ਤਿਆਰ ਨਹੀਂ ਕਰ ਚੁੱਕੇ ਹੋਣਗੇ?
- ਕੀ ਤੁਸੀਂ ਗੱਡੀ ਆਉਣ ਤੋਂ ਪਹਿਲਾਂ ਸਟੇਸ਼ਨ ਨਹੀਂ ਪਹੁੰਚ ਚੁੱਕੇ ਹੋਵੋਗੇ?