Future Indefinite Tense: –
ਜਦੋਂ ਕੋਈ ਕੰਮ ਕਿਰਿਆ (verb) ਭਵਿੱਖ ਕਾਲ ਜਾਂ ਆਉਣ ਵਾਲੇ ਸਮੇਂ ਅਨੁਸਾਰ ਬਦਲਦੀ ਹੈ, ਭਾਵ ਜਦੋਂ ਅਸੀਂ ਕਿਸੇ ਕੰਮ ਨੂੰ ਆਉਣ ਵਾਲੇ ਸਮੇਂ ਵਿੱਚ ਕਰਨਾ ਹੁੰਦਾ ਹੈ। ਤੇ ਉਹ ਸਮਾਂ ਅਜੇ ਆਉਣਾ ਹੁੰਦਾ ਹੈ, ਉਸ ਨੂੰ Future Indefinite Tense ਕਿਹਾ ਜਾਂਦਾ ਹੈ।
Rules For Affirmative Sentences: –
S + Will /Shall + v1 + ob
I, We ਨਾਲ Shall ਅਤੇ ਬਾਕੀ Subjects ਦੇ ਨਾਲ will ਲੱਗਦਾ ਹੈ। ਪਰ Modern English ਵਿੱਚ ਸਾਰੇ ਹੀ Subjects ਨਾਲ Will ਲਗਾਇਆਂ ਜਾਦਾ ਹੈ।
Note – ਜਦੋਂ ਪ੍ਰਤਿਗਿਆਂ, ਨਿਸਚੈ, ਆਗਿਆਂ ਦਾ ਭਾਵ ਹੋਵੇ ਤੇ First Person ਦੇ ਦੋਨੋਂ Subject ਨਾਲ Will ਤੇ ਬਾਕੀ Persons ਨਾਲ Shall ਲਗਾਇਆਂ ਜਾਦਾ ਹੈ।
Examples: –
1. ਅੱਜ ਸਾਡੇ ਘਰ ਮਹਿਮਾਨ ਆਉਣਗੇ।
Guests will come to our house today.
2. ਉਹ ਗੀਤ ਗਾਵੇਗੀ।
She will sing a song.
3. ਰਾਮੇਸ਼ ਡਰਾਇਵਿੰਗ ਸਿੱਖੇਗਾ।
Ramesh will learn driving.
4. ਮੈਂ ਕੁਝ ਨਹੀ ਲਿਖਾਂਗੀ।
I will write something.
5. ਉਹ ਤੁਹਾਨੂੰ ਬੁਲਾਉਣਗੇ।
They will call you.
Practice Examples: –
- ਲੋਕ ਇੰਟਰਨੈੱਟ ਦੀ ਵਰਤੋਂ ਜ਼ਰੂਰ ਕਰਨਗੇ।
- ਅਸੀਂ ਤੁਹਾਡੀ ਮਦਦ ਕਰਾਂਗੇ।
- ਬੱਚੇ ਦੌੜਣਗੇ।
- ਬੱਚੇ ਇਮਤਿਹਾਨ ਦੇਣਗੇ।
- ਮੈਂ ਕੱਲ ਉਸਦੇ ਘਰ ਜਾਵਾਂਗਾ।
- ਉਹ ਜਲਦੀ ਆਉਣਗੇ।
- ਮੈਂ ਜਰੂੂਰ ਪਾਸ ਹੋਵਾਂਗਾ।
- ਅੱਜ ਬਾਰਿਸ਼ ਜ਼ਰੂਰ ਹੋਵੇਗੀ।
- ਕੁੜੀਆਂ ਸੁੰਦਰਤਾ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੀਆਂ।
- ਮੈਂ ਸੋਮਵਾਰ ਤੁਹਾਡਾ ਇੰਤਜ਼ਾਰ ਕਰਾਂਗਾ।
- ਅਤੁਲ ਸਿਗਰੇਟ ਪੀਣਾ ਛੱਡ ਦੇਵੇਗਾ।
- ਸਾਡੀ ਸੈਨਾ ਦੁਸ਼ਮਣ ਨੂੰ ਹਰਾ ਦੇਵੇਗੀ।
Negative Sentences: –
Rules: – S + will/ shall + not+ v1+ob
Examples: –
1. ਬੱਚੇ ਬਾਸਕਟਬਾਲ ਨਹੀਂ ਖੇਡਣਗੇ।
Children will not play basketball.
2. ਮੈਂ ਅੱਜ ਲੇਖ ਨਹੀਂ ਲਿਖਾਂਗੀ।
I will not write an essay today.
3. ਤੁਸੀਂ ਇਸ ਮੈਦਾਨ ਵਿੱਚ ਨਹੀਂ ਖੇਡੋਗੇ।
You will not play in this ground.
4. ਮੈਂ ਅੱਜ ਕੁਝ ਨਹੀਂ ਬੋਲਾਂਗੀ।
I will not say anything today.
5. ਲੋਕ ਤੁਹਾਡੀ ਮਦਦ ਨਹੀਂ ਕਰਨਗੇ।
People will not help you.
Practice Examples: –
- ਸੁਰੇਸ਼ ਦਫ਼ਤਰ ਨਹੀਂ ਜਾਵੇਗਾ।
- ਬੱਚੇ ਫੁੱਲ ਨਹੀਂ ਤੋੜਨਗੇ।
- ਅਧਿਆਪਕ ਅੱਜ ਨਹੀਂ ਪੜਾਵੇਗਾ।
- ਚਿੜੀਆਂ ਅੱਜ ਛੱਤ ਤੇ ਨਹੀਂ ਆਉਣਗੀਆਂ।
- ਅਸੀਂ ਚਿੜੀਆਂ ਘਰ ਨਹੀਂ ਜਾਵਾਂਗੇ।
- ਮਾਤਾ ਜੀ ਸਫ਼ਾਈ ਨਹੀਂ ਕਰਨਗੇ।
- ਇਹ ਬੱਸ ਇੱਥੇ ਨਹੀਂ ਰੁਕੇਗੀ।
- ਉਹ ਇਹ ਮੁਕਾਬਲਾ ਨਹੀਂ ਜਿੱਤੇਗਾ।
- ਲੋਕ ਅੰਦੋਲਨ ਸ਼ੁਰੂ ਨਹੀਂ ਕਰਨਗੇ।
- ਪ੍ਰਧਾਨਮੰਤਰੀ ਭਾਸ਼ਣ ਨਹੀਂ ਦੇਣਗੇ।
Interrogative Sentences: –
Rules: – Shall/ Will + S +v1+ob+?
Examples: –
1. ਕੀ ਅੱਜ ਅਧਿਆਪਕ ਟੈਸਟ ਲਵੇਗਾ?
Will the teacher take test?
2. ਕੀ ਅੱਜ ਕੱਲ ਫ਼ਿਲਮ ਦੇਖਣ ਜਾਵਾਂਗੇ?
Will we go to watch a movie?
3. ਗਰੀਬ ਲੋਕ ਕੀ ਕਰਨਗੇ?
What will the poor people do?
4. ਅਸੀਂ ਬਜ਼ਾਰ ਕਦੋਂ ਜਾਵੇਗਾ?
When will we go to the market?
5. ਤੁਸੀਂ ਕਿਵੇਂ ਅੰਗਰੇਜ਼ੀ ਸਿੱਖੋਗੇ?
How will you learn English?
Practice Examples: –
- ਕੀ ਗਰਮ ਸੂਟ 500 ਰੁਪਏ ਦਾ ਆਵੇਗਾ?
- ਕੀ ਅਮਿਤ ਗਣਿਤ ਤੇ ਸੁਆਲ ਹੱਲ ਕਰੇਗਾ?
- ਕੀ ਮਨੋਜ ਦਰਵਾਜ਼ਾ ਖੜਕਾਵੇਗਾ?
- ਕੀ ਮੈਚ ਬਰਾਬਰ ਰਹੇਗਾ?
- ਕੀ ਤੁਸੀਂ ਆਪਣੇ ਛੋਟੇ ਭਰਾ ਨੂੰ ਸਟੇਸ਼ਨ ਲੈਣ ਜਾਵੋਗੇ?
- ਕੀ ਉਹ ਤੁਹਾਨੂੰ ਪਾਰਟੀ ਤੇ ਬੁਲਾਏਗਾ?
- ਕੀ ਤੁਸੀਂ ਐਤਵਾਰ ਨੂੰ ਸਾਡੇ ਘਰ ਆਉਗੇ?
- ਕੀ ਮਧੂਮੱਖੀਆਂ ਸ਼ਹਿਦ ਇੱਕਠਾ ਕਰਨਗੀਆਂ?
- ਕੀ ਉਹ ਭਿਖਾਰੀ ਨੂੰ ਤੰਗ ਕਰਨਗੇ?
- ਕੀ ਮੈਂ ਤੁਹਾਡੇ ਨਾਲ ਸ਼ਿਮਲੇ ਜਾਵਾਂਗਾ?
W.H Family Sentences: –
ਜੇਕਰ ਕੋਈ ਵੀ ਵਾਕ ਕਿਉ, ਕਿੱਥੇ, ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਕ “ਪ੍ਰਸ਼ਨਵਾਚਕ” ਵਾਕਾ ਦੀ ਸ਼੍ਰੇਣੀ ਵਿੱਚ ਆਂਉਦੇ ਹਨ।
ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ WH Family words ਅਤੇ ਬਾਕੀ Interrogative ਦਾ ਫਾਰਮੂਲਾ ਲਗਾਇਆਂ ਜਾਦਾ ਹੈ।
Rules: – WH + will/ shall + s+ v1+ ob+?
Examples: –
1. ਤੁਸੀਂ ਕਦੋਂ ਆਉਗੇ?
When will you come?
2. ਅਸੀਂ ਫ਼ਿਲਮ ਦੇਖਣ ਕਦੋਂ ਜਾਵਾਂਗੇ?
When will we go to watch movies?
3. ਉਹ ਇੱਥੇ ਕਿਉਂ ਰਹੇਗਾ?
Why will he stay here?
4. ਤੁਸੀਂ ਅਗਲੇ 10 ਦਿਨ ਕਿੱਥੇ ਰਹੋਗੇ?
What will you stay for the next 10 days?
5. ਉਹ ਕੀ ਖਾਵੇਗੀ?
What will she eat?
Practice Examples: –
- ਮੈਂ ਕੱਲ ਸਵੇਰੇ ਕਦੋਂ ਉਠਾਂਗਾ?
- ਰੀਮਾ ਪ੍ਰੀਖਿਆਂ ਦੀ ਤਿਆਰੀ ਕਦੋਂ ਕਰੇਗੀ?
- ਅਸੀਂ ਤਿਉਹਾਰ ਕਦੋਂ ਮਨਾਵਾਂਗੇ?
- ਉਹ ਸਵੇਰੇ ਕਿੱਥੇ ਜਾਣਗੇ?
- ਤੁਸੀਂ ਕੱਲ ਨੂੰ ਨਦੀ ਕਿਵੇਂ ਪਾਰ ਕਰੋਗੇ?
- ਅਸੀਂ ਇਹ ਕੰਮ ਕਦੋਂ ਪੂਰਾ ਕਰਾਂਗੇ?
Interrogative + Negative Sentences: –
Rules: – Will/ Shall+ s+ not + v1+ ob+?
1. ਕੀ ਉਹ ਸਾਡੇ ਨਾਲ ਚੰਗਾ ਵਿਵਹਾਰ ਨਹੀ ਕਰਨਗੇ?
Won’t they behave well with us?
2. ਕੀ ਤੁਸੀਂ ਸਮਾਰੋਹ ਵਿੱਚ ਗੀਤ ਨਹੀਂ ਗਾਵੋਗੇ?
Won’t you sing a song in the function?
3. ਕੀ ਉਹ ਤੁਹਾਡੀ ਤਾਰੀਫ਼ ਨਹੀਂ ਕਰੇਗਾ?
Won’t he praise you?
4. ਕੀ ਉਹ ਕੌੜੀ ਦਵਾਈ ਨਹੀ ਲਵੇਗੀ?
Won’t she take bitter medicine?
5. ਕੀ ਅਸੀਂ ਕੱਲ ਸਕੂਲ ਨਹੀ ਜਾਵਾਂਗੇ?
Won’t we go to school tomorrow?
Practice Examples: –
- ਕੀ ਅਸੀਂ ਕੱਲ ਤਾਜ ਮਹਿਲ ਦੇਖਣ ਨਹੀਂ ਜਾਵਾਂਗੇ?
- ਕੀ ਪਿਤਾ ਜਾ ਸਵੇਰੇ ਅਖ਼ਬਾਰ ਨਹੀਂ ਪੜਨਗੇ?
- ਕੀ ਮਾਲਿਕ ਨੌਕਰ ਨੂੰ ਤਨਖ਼ਾਹ ਨਹੀਂ ਦੇਵੇਗਾ?
- ਕੀ ਮੈਂ ਤੁਹਾਨੂੰ ਅੰਗਰੇਜ਼ੀ ਨਹੀਂ ਪੜਾਵਾਂਗਾ?
- ਕੀ ਅੱਜ ਬਰਸਾਤ ਨਹੀਂ ਹੋਵੇਗੀ?
- ਕੀ ਸੀਮਾ ਆਪਣੀਆਂ ਸਹੇਲੀਆਂ ਨਾਲ ਲਖਨਾਊ ਨਹੀਂ ਜਾਵੇਗੀ?
- ਕੀ ਤੁਹਾਡਾ ਨੌਕਰ ਪੌਦਿਆਂ ਨੂੰ ਪਾਣੀ ਨਹੀਂ ਦੇਵੇਗਾ?
- ਕੀ ਅਸੀਂ ਇਹ ਮੈਚ ਨਹੀਂ ਜਿੱਤਾਂਗੇ?
- ਕੀ ਤੁਸੀਂ ਕੱਲ ਤੱਕ ਇੱਥੇ ਨਹੀਂ ਪਹੁੰਚੋਗੇ?
- ਕੀ ਕੱਲ ਅਸੀਂ ਨਵੇਂ ਕੱਪੜੇ ਨਹੀਂ ਪਾਵਾਂਗੇ?