The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

FUTURE CONTINUOUS TENSE (ਪੰਜਾਬੀ)

Future Continuous Tense:

ਜਦੋਂ ਕੋਈ ਕਿਰਿਆਂ ਆਉਣ ਵਾਲੇ ਸਮੇਂ ਵਿੱਚ ਚਲ ਰਹੀ ਹੋਵੇ, ਤਾਂ ਅਸੀਂ ਉਹਨਾਂ ਵਾਕਾਂ ਨੂੰ ਲਿਖਣ ਲਈ Future Continuous Tense ਦੀ ਵਰਤੋਂ ਕਰਦੇ ਹਾਂ।

ਪਹਿਚਾਣ: –  ਇਸ ਤਰ੍ਰਾਂ ਦੇ ਵਾਕਾਂ ਦੇ ਅੰਤ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ ਲੱਗਾ ਹੁੰਦਾ ਹੈ। ਇਹਨਾਂ ਵਾਕਾਂ ਵਿੱਚ ਕਿਰਿਆ ਦੇ ਸ਼ੁਰੂ ਹੋਣ ਦਾ ਸਮਾਂ ਦੱਸਿਆਂ ਹੁੰਦਾ ਹੈ।

Rules: – S + will/ shall + be + v1 + ing+ ob

Examples:

1. ਮੁਖਅਧਿਆਪਕ ਸ਼ਰਾਰਤੀ ਬੱਚਿਆਂ ਨੂੰ ਸਜ਼ਾ ਦੇ ਚੁੱਕੇ ਹੋਣਗੇ।

The headmaster will be punishing the naughty boys.

2. ਅਸੀਂ ਪਰਸੋਂ ਬਾਲ ਦਿਵਸ ਮਨਾ ਰਹੇ ਹੋਵਾਂਗਾ।

We will be celebrating children’s day overmorrow.

3. ਕੱਲ ਠੰਡੀ ਹਵਾ ਚਲ ਰਹੀ ਹੋਵੇਗੀ।

The cool will be blowing tomorrow.

4. ਅਕਾਸ਼ ਵਿੱਚ ਪੰਛੀ ਉੱਡ ਰਹੇ ਹੋਣਗੇ।

The birds will be flying in the sky.

5. ਤਰੇਲ ਦੀਆਂ ਬੂੰਦਾਂ ਮੋਤੀਆਂ ਵਾਗੂੰ ਚਮਕ ਰਹੀਆਂ ਹੋਣਗੀਆਂ।

The dew drops will be shining like pearls.

6. ਰੁੱਖਾਂ ਉੱਤੇ ਪੰਛੀ ਆਲਣੇ ਬਣਾ ਰਹੇ ਹੋਣਗੇ।

The birds will be making nests on the trees.

7. ਅਸੀਂ ਰਾਧਿਕਾ ਨੂੰ ਉਸਦੀ ਸਫ਼ਲਤਾ ਦੀ ਵਧਾਈ ਦੇ ਰਹੇ ਹੋਵਾਂਗੇ?

We will be congratulating Radhika on her success.

 Practice Examples:
  1. ਲੜਕੀਆਂ ਸਾਡਾ ਇੰਤਜਾਰ ਕਰ ਰਹੀਆਂ ਹੋਂਣਗੀਆਂ।
  2. ਬੱਚੇ ਪੜ ਰਹੇ ਹੋਣਗੇ।
  3. ਰਾਘਵ ਸਕੂਲ ਜਾ ਰਿਹਾ ਹੋਵੇਗਾ।
  4. ਪਸ਼ੂ ਖੇਤਾਂ ਵਿੱਚ ਘਾਹ ਚਰ ਰਹੇ ਹੋਣਗੇ।
  5. ਬੱਚੇ ਮੀਂਹ ਵਿੱਚ ਨਹਾ ਰਹੇ ਹੋਣਗੇ।
  6. ਨੇਤਾ ਜੀ ਸਟੇਜ ਤੇ ਭਾਸ਼ਣ ਦੇ ਰਹੇ ਹੋਣਗੇ।
  7. ਦਰਜ਼ੀ ਤੁਹਾਡਾ ਕੋਟ ਸਿਲਾਈ ਕਰ ਰਿਹਾ ਹੋਵੇਗਾ।
  8. ਪਾਪਾ ਅਖ਼ਬਾਰ ਪੜ ਰਹੇ ਹੋਣਗੇ।
  9. ਡਾਕਟਰ ਮਰੀਜ਼ ਦਾ ਇਲਾਜ ਕਰ ਰਿਹਾ ਹੋਵੇਗਾ।
  10. ਉਹ ਗੱਡੀ ਤੇਜ਼ ਚਲਾ ਰਿਹਾ ਹੋਵੇਗਾ।
Negative Sentences: –

Rules: – S + will/ shall + not + be + v1+ ing +ob

Examples:

1. ਪੂਨਮ ਟੀ.ਵੀ  ਨਹੀਂ ਦੇਖ ਰਹੀ ਹੋਵੇਗੀ।

Poonam will not be watching TV.

2. ਰਾਕੇਸ਼ ਖੇਡ ਨਹੀਂ ਰਿਹਾ ਹੋਵੇਗਾ।

Rakesh will not be playing.

3. ਰਸ਼ਮੀ ਆਪਣਾ ਸਕੂਲ ਦਾ ਕੰਮ ਪੂਰਾ ਨਹੀਂ ਕਰ ਰਹੀ ਹੋਵੇਗੀ।

Rashmi will not be completing her homework.

4. ਮੈਂ ਦਸ ਵਜੇ ਸੌਂ ਨਹੀਂ ਰਿਹਾ ਹੋਵੇਗਾ।

I won’t be sleeping at 10 o’ clock.

5. ਬੱਚੇ ਪੜਾਈ ਨਹੀਂ ਕਰ ਰਹੇ ਹੋਣਗੇ।

The children won’t be studying.

Practice Examples: –
  1. ਮੰਮੀ ਖਾਣਾ ਨਹੀਂ ਬਣਾ ਰਹੇ ਹੋਣਗੇ।
  2. ਰਿਤੇਸ਼ ਸਕੂਲ ਨਹੀਂ ਜਾ ਰਿਹਾ ਹੋਵੇਗਾ।
  3. ਬਾਰਾਤੀ ਭੰਗੜਾ ਨਹੀਂ ਪਾ ਰਹੇ ਹੋਣਗੇ।
  4. ਰਾਮ ਚਾਹ ਨਹੀਂ ਪੀ ਰਿਹਾ ਹੋਵੇਗਾ।
  5. ਬੱਚੇ ਖਿਡੌਣਿਆਂ ਨਾਲ ਨਹੀਂ ਖੇਡ ਰਹੇ ਹੋਣਗੇ।
  6. ਸਰਕਾਰ ਲੋਕਾਂ ਦੀਆਂ ਮੁਸਕਿਲਾਂ ਵੱਲ ਧਿਆਨ ਨਹੀਂ ਦੇ ਰਹੀ ਹੋਵੇਗੀ।
  7. ਉਸਦੀ ਸਹੇਲੀ ਤੁਹਾਡੀਆਂ ਚੁਗਲੀਆਂ ਨਹੀਂ ਕਰ ਰਹੀ ਹੋਵੇਗੀ।
  8. ਤੁਸੀਂ ਸੱਚ ਨਹੀਂ ਬੋਲ ਰਹੇ ਹੋਵੋਗੇ।
  9. ਮੁੰਡੇ ਗਰਾਊਂਡ ਵਿੱਚ ਕ੍ਰਿਕੇਟ ਨਹੀਂ ਖੇਡ ਰਹੇ ਹੋਣਗੇ।
  10. ਪੁਲਿਸ ਮੁਲਜਿਮਾਂ ਤੋਂ ਪੁੱਛਗਿੱਛ ਨਹੀਂ ਕਰ ਰਹੀ ਹੋਵੇਗੀ।
Interrogative Sentences:

Rules: – Will/ Shall + s+ be + V1 + ing + ob+?

Note: – ਜੇਕਰ ਕੋਈ ਵਾਂਕ WH Family  ਨਾਲ ਸ਼ੁਰੂ ਹੁੰਦਾ ਹੈ ਤਾਂ –

WH + S + be + V1 + ing +ob +?

Note: – ਜੇਕਰ ਵਾਂਕ Interrogative ਅਤੇ  Negative ਵੀ ਹੋਵੇ ਤਾਂ ਅਸੀਂ –

Will/ Shall + s + not + be + v1 + ing + ob+?

Examples:

1. ਕੀ ਰਾਕੇਸ਼ ਦਫ਼ਤਰ ਜਾ ਰਿਹਾ ਹੋਵੇਗਾ?

Will Rakesh be going to office?

2. ਕੀ ਅਸੀਂ ਗਰੀਬਾਂ ਦੀ ਮਦਦ ਕਰ ਰਹੇ ਹੋਵਾਂਗੇ?

Will we be helping the poor?

3. ਕੀ ਨੌਕਰ ਘਰ ਦੀ ਸਫ਼ਾਈ ਕਰ ਰਿਹਾ ਹੋਵੇਗਾ?

Will the servant be cleaning the home?

4. ਕੀ ਲੜਕੇ ਦੂਸਰੇ ਮੁੰਡਿਆਂ ਨੂੰ ਪਰੇਸ਼ਾਨ ਕਰ ਰਹੇ ਹੋਣਗੇ?

Will the boys be irritating the other boys?

5. ਕੀ ਮੀਂਹ ਪੈਂ ਰਿਹਾ ਹੋਵੇਗਾ?

Will it be raining?

6. ਤੁਸੀਂ ਕਿੱਥੇ ਜਾ ਰਹੇ ਹੋਵੋਗੇ?

Where will you be going?

7. ਉਹ ਉੱਥੇ ਕਿਉਂ ਰਹਿ ਰਿਹਾ ਹੋਵੇਗਾ?

Why will he be living there?

8. ਕੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੀ ਹੋਵੇਗੀ?

Will the Govt. be listening the problems of public?

9. ਕੀ ਰਾਮ ਇਸ ਸਮੇਂ ਪੜ ਰਿਹਾ ਹੋਵੇਗਾ?

 will Ram be studying at this time?

10. ਕੀ ਉਹ ਕੁੱਤੇ ਨੂੰ ਪੱਥਰ ਮਾਰ ਰਹੇ ਹੋਣਗੇ?

Will they be throwing stones at the dog?

Practice Examples: –
  1. ਕੀ ਰਿਤਿਕ ਉੱਥੇ ਪੜ ਰਿਹਾ ਹੋਵੇਗਾ?
  2. ਕੀ ਲੜਕੇ ਝੂਠ  ਬੋਲ ਰਹੇ ਹੋਣਗੇ?
  3. ਕੀ ਉਹ ਘਰ ਜਾ ਰਿਹਾ ਹੋਵੇਗਾ?
  4. ਕੀ ਦੀਦੀ ਸਾਡੇ ਲਈ ਖਾਣਾ ਬਣਾ ਰਹੀ ਹੋਵੇਗੀ?
  5. ਕੀ ਸੈਨਾ ਦੁਸ਼ਮਣ ਤੇ ਹਮਲਾ ਕਰ ਰਹੀ ਹੋਵੇਗੀ?
  6. ਕੀ ਅਧਿਆਪਕ ਬੱਚਿਆਂ ਨੂੰ ਡਾਂਟ ਰਿਹਾ ਹੋਵੇਗਾ?
  7. ਕੀ ਉਹ ਉਸਦੇ ਘਰ  ਜਾ ਰਿਹਾ ਹੋਵੇਗਾ?
  8. ਕੀ ਅਸੀਂ  ਕਾਰ ਖਰੀਦ ਰਹੇ ਹੋਵਾਂਗੇ?
  9. ਕੀ ਰਾਜੇਸ਼ ਗੀਤ ਗਾ ਰਿਹਾ ਹੋਵੇਗਾ?
  10. ਕੀ ਉਹ ਤੇਜ਼ ਦੌੜ ਰਿਹਾ ਹੋਵੇਗਾ?
WH. Family Sentences:

Rules: – WH+ will/ shall +s +be +v1+ing+ob+?

Negative: – WH+ will/shall +s+ not +be + v1 + ing +ob+?

Examples:

1. ਬੱਚੇ ਇਸ ਸਮੇਂ ਕਿੱਥੇ ਖੇਡ ਰਹੇ ਹੋਣਗੇ?

Where will the children be playing now?

2. ਤੁਸੀ ਕਿਉਂ ਰੋ ਰਹੇ ਹੋਵੋਗੇ?

Why will you be crying?

3. ਅਗਲੇ ਸਾਲ ਤੁਸੀਂ ਕਿੱਥੇ ਪੜ ਰਹੇ ਹੋਵੋਗੇ?

Where will you be studying next week?

4.ਉਹ ਬਜ਼ਾਰ ਵਿੱਚ ਕਿਉਂ ਘੁੰਮ ਰਹੇ ਹੋਣਗੇ?

Why will he be roaming in the market?

5. ਰਾਧਿਕਾ ਅੰਗਰੇਜ਼ੀ ਕਿਉਂ ਨਹੀਂ ਬੋਲ ਰਹੀ ਹੋਵੇਗੀ?

Why will Radhika not be speaking English?

Note: – ਅਸੀਂ will not ਨੂੰ  won’t ਵੀ ਲਿਖ ਸਕਦੇ ਹਾਂ।

ਜਿਵੇਂ:   1.  ਤੁਸੀਂ ਖਾਣਾ ਕਿਉਂ ਨਹੀਂ ਖਾ ਰਹੇ ਹੋਵੋਗੇ?

Why won’t you be eating food?

2. ਬੱਚੇ ਅਧਿਆਪਕ ਦਾ ਕਹਿਣਾ ਕਿਉਂ ਨਹੀਂ ਮੰਨ ਰਹੇ ਹੋਣਗੇ?

Why won’t the students be obeying their teacher?

3. ਤੁਹਾਡਾ ਭਰਾ ਕਸਰਤ ਕਿਉਂ ਨਹੀਂ ਕਰ ਰਿਹਾ ਹੋਵੇਗਾ?

Why won’t your brother be exercising?

Practice Exercise:
  1. ਰਮੇਸ਼ ਕਿਹੜੇ ਦਫ਼ਤਰ ਵਿੱਚ ਕੰਮ ਕਰ ਰਿਹਾ ਹੋਵੇਗਾ?
  2. ਨਵੀਨ ਪਾਪਾ ਨੂੰ ਕੀ ਦੱਸ ਰਿਹਾ ਹੋਵੇਗਾ?
  3. ਜੱਜ ਦੋਸ਼ੀ ਨੂੰ ਸਜ਼ਾ ਕਦੋਂ ਸੁਣਾ ਰਿਹਾ ਹੋਵੇਗਾ?
  4. ਮਾਲੀ ਪੌਦਿਆਂ ਨੂੰ ਪਾਣੀ ਕਿਉਂ ਨਹੀਂ ਦੇ ਰਿਹਾ ਹੋਵੇਗਾ?
  5. ਅਸੀਂ ਕੱਲ ਤੋਂ ਕ੍ਰਿਕੇਟ ਕਿਉਂ ਨਹੀਂ ਖੇਡ ਰਹੇ ਹੋਵਾਂਗੇ?  
Interrogative + Negative:

Rules: – Will/Shall + sb+ not+ be+ v1+ ing +ob +?

Examples:

1. ਕੀ ਪ੍ਰਿੰਸੀਪਲ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਵੰਡ ਰਿਹਾ ਹੋਵੇਗਾ?

Will the principal not be distributing salaries to the teachers?

2. ਕੀ ਰੋਹਿਤ ਦੇ ਪਿਤਾ ਜੀ ਆਪਣੇ ਬੇਟੇ ਦੇ ਵਿਆਹ ਲਈ ਸਮਾਨ ਨਹੀਂ ਖਰੀਦ ਰਹੇ ਹੋਣਗੇ?

Will the Rohit’s father not be buying things for his son’s wedding?

3. ਕੀ ਖਿਡਾਰੀ ਮੈਦਾਨ ਵਿੱਚ ਫੁੱਟਬਾਲ ਦੀ ਤਿਆਰੀ ਨਹੀਂ ਕਰ ਰਹੇ ਹੋਣਗੇ?
Will the players not be practicing football in the ground.

4. ਕੀ ਤੁਸੀਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਹੇ ਹੋਵੋਗੇ?

Will you not be watering the plants?

5. ਕੀ ਉਹ ਆਪਣੀ ਗਲਤੀ ਲਈ ਪਛਤਾ ਨਹੀਂ ਰਿਹਾ ਹੋਵੇਗਾ?

Will he not be regretting on his mistake?

Practice Exercise:
  1. ਕੀ ਰਮਨ ਲਿਖ-ਲਿਖ ਕੇ ਤਿਆਰੀ ਨਹੀਂ ਕਰ ਰਹੀ ਹੋਵੇਗੀ?
  2. ਕੀ ਦਾਦਾ ਜੀ ਚਿੜੀਆਂ ਨੂੰ ਦਾਣਾ ਨਹੀਂ ਪਾ ਰਹੇ ਹੋਣਗੇ?
  3. ਕੀ ਕਿਸਾਨ ਖੇਤ ਵਿੱਚ ਹਲ ਨਹੀਂ ਚਲਾ ਰਹੇ ਹੋਣਗੇ?
  4. ਕੀ ਲੜਕੀਆਂ ਖੂਹ ਵਿੱਚੋਂ ਪਾਣੀ ਨਹੀਂ ਕੱਢ ਰਹੀਆਂ ਹੋਣਗੀਆਂ? 
  5. ਕੀ ਉਹ ਆਪਣੇ ਦੋਸਤ ਦਾ ਇੰਤਜ਼ਾਰ ਨਹੀਂ ਕਰ ਰਿਹਾ ਹੋਵੇਗਾ?
  6. ਕੀ ਉਹ ਆਪਣੀ ਬੇਟੀ ਨੂੰ ਮਿਲਣ ਲਈ ਹੱਥ ਨਹੀਂ ਫੈਲਾ ਰਹੀ ਹੋਵੇਗੀ?
  7. ਕੀ ਉਹ ਬੱਸ ਵਿੱਚ ਸਫ਼ਰ ਨਹੀਂ ਕਰ ਰਹੀ ਹੋਵੇਗੀ?
  8. ਕੀ ਉਹ ਘੜੇ ਨਹੀਂ ਵੇਚ ਰਿਹਾ ਹੋਵੇਗਾ?
  9. ਕੀ ਪੱਤਝੜ ਰੁੱਤ ਸ਼ੁਰੂ ਨਹੀਂ ਹੋ ਰਹੀ ਹੋਵੇਗੀ?
  10. ਕੀ ਉਹ ਦੁੱਖ ਨਹੀਂ ਸਹਿ ਰਿਹਾ ਹੋਵੇਗਾ?
error: Content is protected !!
Scroll to Top